ਰੂਪਨਗਰ (ਵਿਜੇ)-ਰੂਪਨਗਰ ਦੇ ਬੇਲਾ ਚੌਂਕ ਦੇ ਨੇੜੇ ਚੱਲ ਰਹੇ ਇਕ ਹੋਟਲ 'ਚ ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ 3 ਮੁੰਡੇ-ਕੁੜੀਆਂ ਦੇ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਪਾਇਆ ਗਿਆ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਪੁਲਸ ਦੇ ਪਹੁੰਚਦੇ ਹੀ ਉੱਥੇ ਆਸ-ਪਾਸ ਰਹਿੰਦੇ ਲੋਕਾਂ ਨੇ ਵੀ ਹੋਟਲ ਸੰਚਾਲਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਮੁਹੱਲਾ ਨਿਵਾਸੀਆਂ ਦਾ ਦੋਸ਼ ਸੀ ਕਿ ਉਕਤ ਹੋਟਲ 'ਚ ਅਕਸਰ ਦਿਨ ਅਤੇ ਰਾਤ ਦੇ ਸਮੇਂ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖਿਆ ਜਾਂਦਾ ਸੀ, ਜਿਸ ਕਾਰਨ ਇੱਥੇ ਮੁਹੱਲੇ ਦਾ ਮਾਹੌਲ ਵੀ ਪ੍ਰਭਾਵਿਤ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ 30 ਮਾਰਚ ਨੂੰ ਪੂਰੇ ਮੁਹੱਲੇ ਵਲੋਂ ਇਸ ਸੰਬੰਧੀ ਸ਼ਿਕਾਇਤ ਐੱਸ. ਐੱਸ. ਪੀ. ਰੂਪਨਗਰ ਨੂੰ ਸੌਂਪੀ ਗਈ ਸੀ, ਜਿਸ 'ਚ ਉਕਤ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਮੁੰਡੇ-ਕੁੜੀਆਂ ਦੇ ਪਹੁੰਚਣ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਬੀਤੇ ਦਿਨ ਜਿਵੇਂ ਹੀ ਪੁਲਸ ਹੋਟਲ 'ਚ ਪਹੁੰਚੀ ਤਾਂ ਉੱਥੇ ਮੌਜੂਦ ਮੁੰਡੇ-ਕੁੜੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਮੁਹੱਲਾ ਨਿਵਾਸੀਆਂ ਨੇ ਹੋਟਲ ਨੂੰ ਬੰਦ ਕਰਾਉਣ ਅਤੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਖਬਰ ਲਿਖੇ ਜਾਣ ਤੱਕ ਪੁਲਸ ਨੇ 3 ਜੋੜਿਆਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਦੂਜੇ ਪਾਸੇ ਫੜ੍ਹੇ ਗਏ ਇਨ੍ਹਾਂ ਜੋਡਿਞਆਂ ਦਾ ਕਹਿਣਾ ਸੀ ਕਿ ਉਹ ਹੋਟਲ 'ਚ ਸਿਰਫ ਚਾਹ-ਪਾਣੀ ਪੀਣ ਲਈ ਆਏ ਸਨ।
... ਤਾਂ ਦੇਖਦੇ ਹੀ ਦੇਖਦੇ ਢਿੱਡ 'ਚ ਮਾਰਤਾ ਛੁਰਾ, ਦਰਦ ਨਾਲ ਤੜਫਣ ਲੱਗੇ (ਵੀਡੀਓ)
NEXT STORY