ਜਲੰਧਰ (ਸੋਨੂੰ ਮਹਾਜਨ)-ਸ਼ਹਿਰ ਦੇ ਮਹਿੰਦਰੂ ਮੁਹੱਲੇ 'ਚ ਇਕ ਕਾਰ ਸਵਾਰ ਨੇ ਮੰਗਲਵਾਰ ਦੀ ਸਵੇਰ ਨੂੰ ਦੁਕਾਨ 'ਚ ਗੱਡੀ ਮਾਰ ਦਿੱਤੀ, ਜਿਸ ਕਾਰਨ ਦੁਕਾਨਦਾਰ ਅਤੇ ਕਾਰ ਸਵਾਰ ਵਿਚਕਾਰ ਬਹਿਸ ਹੋਣ ਲੱਗ ਪਈ। ਇਹ ਬਹਿਸ ਇਸ ਕਦਰ ਵਧ ਗਈ ਕਿ ਦੁਕਾਨਦਾਰ ਅਤੇ ਕਾਰ ਸਵਾਰ ਨਰਿੰਦਰ ਭੱਲਾ ਆਪਸ 'ਚ ਹੱਥੋਪਾਈ ਹੋ ਗਏ।
ਨਰਿੰਦਰ ਭੱਲਾ ਨੇ ਚਾਕੂ ਮਾਰ ਕੇ ਇਕ ਔਰਤ ਸਮੇਤ 2 ਨੌਜਵਾਨਾਂ ਨੂੰ ਜ਼ਖਮੀਂ ਕਰ ਦਿੱਤਾ। ਇਸ ਦੌਰਾਨ ਇਕ ਨੌਜਵਾਨ ਦੇ ਢਿੱਡ 'ਚ ਚਾਕੂ ਲੱਗਿਆ, ਜਦੋਂ ਕਿ ਔਰਤ ਦੇ ਹੱਥ 'ਤੇ ਜ਼ਖਮ ਹੋ ਗਿਆ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ ਹੈ ਅਤੇ ਥਾਣਾ ਨੰਬਰ-3 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀਆਂ ਨਾਲ ਡਿਪਟੀ ਮੇਅਰ ਸਾੜੀ 'ਚ ਉਤਰੀ ਕਬੱਡੀ ਖੇਡਣ ਫਿਰ... (ਦੇਖੋ ਤਸਵੀਰਾਂ)
NEXT STORY