ਚੰਡੀਗੜ੍ਹ-ਇਸ਼ਕ ਦੇ ਆਸਮਾਨ 'ਚ ਉਡਾਰੀ ਤਾਂ ਹਰ ਕੋਈ ਮਾਰ ਲੈਂਦਾ ਹੈ ਪਰ ਮੰਜ਼ਿਲ ਕਿਸੇ-ਕਿਸੇ ਨੂੰ ਹੀ ਮਿਲਦੀ ਹੈ। ਚੰਡੀਗੜ੍ਹ ਦੇ ਰਹਿਣ ਵਾਲੇ ਦੋ ਪ੍ਰੇਮੀਆਂ ਨੇ ਵੀ ਇਸ਼ਕ ਦੇ ਆਸਮਾਨ 'ਚ ਉਡਾਰੀ ਮਾਰੀ ਪਰ ਉਨ੍ਹਾਂ ਨੂੰ ਮੂਹਰੇ ਜਾਤ ਟੱਕਰ ਪਈ, ਜਿਸ ਦਾ ਘਰਦਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਖੌਫਨਾਕ ਕਦਮ ਚੁੱਕ ਕੇ ਆਪਣੀ ਜਾਨ ਹੀ ਗੁਆ ਲਈ।
ਜਾਣਕਾਰੀ ਮੁਤਾਬਕ ਮੋਹਨ ਨਗਰ ਦੇ ਰਹਿਣ ਵਾਲਾ ਰਾਜੀਵ ਸ਼ਰਮਾ ਬੈਂਕ 'ਚ ਨੌਕਰੀ ਕਰਦਾ ਸੀ। ਰਾਜੀਵ ਰਤਗਲ ਦੀ ਰਹਿਣ ਵਾਲੀ ਇਕ ਬਿਊਟੀਸ਼ੀਅਨ ਕੁੜੀ ਰੇਨੂ ਨਾਲ ਪਿਆਰ ਕਰਦਾ ਸੀ। ਰਾਜੀਵ ਸਵਰਣ ਜਾਤ ਦਾ ਸੀ, ਜਦੋਂ ਕਿ ਰੇਨੂ ਦਲਿਤ ਜਾਤ ਨਾਲ ਸੰਬੰਧ ਰੱਖਦੀ ਸੀ।
ਦੋਵੇਂ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਦੋਹਾਂ ਦੇ ਘਰ ਵਾਲੇ ਜਾਤ ਵੱਖ ਹੋਣ ਕਾਰਨ ਉਨ੍ਹਾਂ ਦੇ ਵਿਆਹ ਦੇ ਖਿਲਾਫ ਸਨ। ਇਸ ਲਈ ਰਾਜੀਵ ਅਤੇ ਰੇਨੂ ਨੇ ਇਕ ਦਿਨ ਘਰਦਿਆਂ ਤੋਂ ਤੰਗ ਆ ਕੇ ਜ਼ਹਿਰ ਖਾ ਲਈ।
ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਦੋਹਾਂ ਨੂੰ ਨਿਜੀ ਹਸਪਤਾਲ ਲੈ ਗਏ, ਜਿੱਥੇ ਦੋਹਾਂ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਜਦੋਂ ਪੁਲਸ ਹਸਪਤਾਲ ਪਹੁੰਚੀ ਤਾਂ ਉਸ ਸਮੇਂ ਕੁੜੀ ਦੀ ਮਾਂ ਉਸ ਦੀ ਲਾਸ਼ ਨੂੰ ਘਰ ਲਿਜਾਣ ਦੀ ਤਿਆਰੀ ਕਰ ਰਹੀ ਸੀ ਪਰ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਈ ਅਤੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
'ਜਗਬਾਣੀ' ਦੀ ਖਬਰ 'ਤੇ ਕੈਪਟਨ ਦੀ ਪ੍ਰਤੀਕਿਰਿਆ (ਵੀਡੀਓ)
NEXT STORY