ਲਾਲੜੂ-ਸਾਡੇ ਸਮਾਜ 'ਚ ਅਕਸਰ ਕੁੜੀਆਂ ਤੋਂ ਤੰਗ-ਪਰੇਸ਼ਾਨ ਕਰਨ ਦਾ ਇਲਜ਼ਾਮ ਹਮੇਸ਼ਾ ਸਹੁਰਿਆਂ ਦੇ ਮੱਥੇ ਦੀ ਮੜ੍ਹਿਆ ਜਾਂਦਾ ਹੈ ਪਰ ਜ਼ਰੂਰੀ ਨਹੀਂ ਕਿ ਹਮੇਸ਼ਾ ਸਹੁਰੇ ਹੀ ਗਲਤ ਹੁੰਦੇ ਹਨ, ਸਗੋਂ ਨੂੰਹਾਂ ਵੀ ਪਰੇ ਤੋਂ ਪਰੇ ਹਨ। ਇਸ ਦੀ ਮਿਸਾਲ ਉਹ ਵਿਆਹੁਤਾ ਬਣੀ, ਜਿਸ ਨੇ ਖੁਦਕੁਸ਼ੀ ਕਰਨ ਦੇ ਚੱਕਰ 'ਚ ਆਪਣੇ ਭੋਲੇ-ਭਾਲੇ ਸਹੁਰਿਆਂ ਨੂੰ ਫਸਾ ਦਿੱਤਾ।
ਜਾਣਕਾਰੀ ਮੁਤਾਬਕ ਹੰਡਸੇਰਾ ਥਾਣੇ ਅਧੀਨ ਆਉਂਦੇ ਪਿੰਡ ਨਗਲਾ 'ਚ ਇਕ ਵਿਆਹੁਤਾ ਨੇ ਖੁਦ 'ਤੇ ਮਿੱਟੀ ਦਾ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦਾ ਡਰਾਮਾ ਰਚਿਆ, ਜਿਸ ਦਾ ਇਲਜ਼ਾਮ ਉਸ ਨੇ ਸਹੁਰਿਆਂ 'ਤੇ ਲਗਾਇਆ ਅਤੇ ਪੁਲਸ ਬੇਕਸੂਰਾਂ ਦੀ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ।
ਇਸ ਘਟਨਾ ਤੋਂ ਬਾਅਦ ਪਿੰਡ ਦੇ ਸਰਪੰਚ ਸਮੇਤ ਵੱਡੀ ਗਿਣਤੀ 'ਚ ਪਿੰਡ ਦੀਆਂ ਔਰਤਾਂ ਵੀ ਵਿਆਹੁਤਾ ਦੇ ਖਿਲਾਫ ਹੋ ਗਈਆਂ। ਉਨ੍ਹਾਂ ਦਾ ਦੋਸ਼ ਹੈ ਕਿ ਵਿਆਹੁਤਾ ਝੂਠ ਬੋਲ ਰਹੀ ਹੈ। ਪਿੰਡ ਵਾਸੀਆਂ ਨੇ ਐੱਸ. ਪੀ. ਅੱਗੇ ਇਨਸਾਫ ਦੀ ਗੁਹਾਰ ਲਾਉਂਦਿਆਂ ਇਸ ਝੂਠੇ ਕੇਸ ਨੂੰ ਡਿਸਮਿਸ ਕਰਨ ਅਤੇ ਬੇਕਸੂਰਾਂ ਨੂੰ ਜੇਲ 'ਚੋਂ ਰਿਹਾਅ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਆਹੁਤਾ ਦੇ ਸਹੁਰੇ ਬਹੁਤ ਅਮਨ ਪਸੰਦ ਵਿਅਕਤੀ ਹਨ ਅਤੇ ਵਿਆਹੁਤਾ ਉਨ੍ਹਾਂ ਨੂੰ ਝੂਠੇ ਕੇਸ 'ਚ ਫਸਾ ਰਹੀ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੇਕਸੂਰਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਤਾਂ ਉਹ ਸੰਘਰਸ਼ ਦਾ ਰਸਤਾ ਅਪਨਾਉਣ ਲਈ ਮਜਬੂਰ ਹੋ ਜਾਣਗੀਆਂ।
'ਸਾਡੇ ਸਿਰ ਵੱਢੇ ਜਾ ਸਕਦੇ ਹਨ ਪਰ ਪਾਣੀ ਦੀ ਬੂੰਦ ਨਹੀਂ ਦਿੱਤੀ ਜਾਵੇਗੀ'
NEXT STORY