ਧੂਰੀ (ਲਾਭ ਸਿੰਘ ਸਿੱਧੂ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਣੀ ਦੀ ਇਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਇਸ ਵਚਨਬੱਧਤਾ 'ਤੇ ਖਰੇ ਉਤਰਨ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗਾ।
ਅੱਜ ਇਥੇ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ਵਿਚ ਬਬਨਪੁਰ, ਦੌਲਤਪੁਰ, ਜਾਤੀਮਾਜਰਾ, ਦੁੱਗਣੀ ਤੇ ਧੂਰੀ ਸ਼ਹਿਰ ਵਿਚ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ 'ਸਾਡਾ ਸਿਰ ਤਾਂ ਵੱਢਿਆ ਜਾ ਸਕਦੈ ਪਰ ਪਾਣੀ ਦੀ ਇਕ ਬੂੰਦ ਵੀ ਨਹੀਂ ਦਿੱਤੀ ਜਾ ਸਕਦੀ'।
ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਲੜਾਈ ਲੜੀ ਹੈ ਅਤੇ ਭਵਿੱਖ ਵਿਚ ਵੀ ਕਿਸੇ ਅਜਿਹੀ ਹੋਰ ਚੁਣੌਤੀ ਦੇ ਟਾਕਰੇ ਲਈ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਸਿਰਫ ਤੇ ਸਿਰਫ ਕੁਰਸੀ ਦੀ ਲੜਾਈ ਨਾਲ ਹੀ ਮਤਲਬ ਹੈ ਅਤੇ ਧੂਰੀ ਵਿਖੇ ਜਿੰਨੇ ਵੀ ਕਾਂਗਰਸੀ ਆਗੂ ਆਏ ਹਨ, ਉਨ੍ਹਾਂ ਨੇ ਪਾਰਟੀ 'ਚ ਸਿਰਫ ਆਪਣੇ ਸ਼ਕਤੀ ਪ੍ਰਦਰਸ਼ਨ ਦਾ ਹੀ ਪ੍ਰਗਟਾਵਾ ਕੀਤਾ ਹੈ।
ਇਸ਼ਕ ਦੇ ਆਸਮਾਨ 'ਚ ਉਡਾਰੀ ਮਾਰਦਿਆਂ ਦੇ ਮੂਹਰੇ ਅਜਿਹਾ ਤੂਫਾਨ ਆਇਆ ਕਿ...
NEXT STORY