ਜਲੰਧਰ (ਸ਼ੋਰੀ)- ਥਾਣਾ ਬਾਰਾਂਦਰੀ ਵਿਚ ਤਾਇਨਾਤ ਇਕ ਕਾਂਸਟੇਬਲ ਨੇ ਸ਼ਰਾਬੀ ਹਾਲਤ ਵਿਚ ਦੇਰ ਰਾਤ ਰੇਲਵੇ ਰੋਡ ਕੋਲ ਸਥਿਤ ਸ਼ਰਾਬ ਦੇ ਠੇਕੇ ਕੋਲ ਲੋਕਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਇਕ ਨੌਜਵਾਨ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਪੁਲਸ ਵਾਲੇ ਨੇ ਉਸ ਨੂੰ ਡਰਾਉਂਦੇ ਹੋਏ ਕਿਹਾ ਕਿ ਉਸ 'ਤੇ 'ਚਿੱਟਾ' (ਨਸ਼ੀਲਾ ਪਾਊਡਰ) ਪਾ ਦੇਵੇਗਾ। ਲੋਕਾਂ ਨੇ ਇਸ ਬਾਰੇ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਂਦਾ ਤਾਂ ਸ਼ਰਾਬੀ ਪੁਲਸ ਵਾਲਾ ਮੌਕੇ ਤੋਂ ਫਰਾਰ ਗਿਆ।
ਜਾਣਕਾਰੀ ਮੁਤਾਬਕ ਦੇਰ ਰਾਤ ਥਾਣਾ ਬਾਰਾਂਦਰੀ ਪੁਲਸ ਦੀ ਸਰਕਾਰੀ ਗੱਡੀ ਵਿਚ ਪੁਲਸ ਵਾਲੇ ਸਟੇਸ਼ਨ ਕੋਲ ਚੈਕਿੰਗ ਕਰ ਰਹੇ ਸੀ, ਗੱਡੀ ਵਿਚ ਸਵਾਰ ਇਕ ਕਾਂਸਟੇਬਲ ਜੋ ਕਿ ਸ਼ਰਾਬੀ ਹਾਲਤ ਵਿਚ ਸੀ, ਉਹ ਪੈਦਲ ਹੀ ਸਟੇਸ਼ਨ ਕੋਲ ਠੇਕੇ 'ਤੇ ਸ਼ਰਾਬ ਲੈਣ ਵਾਲੇ ਲੋਕਾਂ ਨਾਲ ਵਿਵਾਦ ਕਰਨ ਦੇ ਨਾਲ-ਨਾਲ ਇਕ ਨੌਜਵਾਨ ਨੂੰ ਸ਼ਰਾਬ ਦੀ ਬੋਤਲ ਠੇਕੇ ਤੋਂ ਖਰੀਦ ਕੇ ਉਸ ਨੂੰ ਲਿਆ ਕੇ ਦੇਣ ਨੂੰ ਕਹਿਣ ਲੱਗਾ।
ਜਿਵੇਂ ਹੀ ਨੌਜਵਾਨ ਨੇ ਉਸ ਨੂੰ ਮਨ੍ਹਾ ਕੀਤਾ ਤਾਂ ਉਕਤ ਪੁਲਸ ਕਰਮਚਾਰੀ ਉਸ ਨੂੰ ਧਮਕਾਉਣ ਲੱਗਾ ਤੇ ਉਸ ਨਾਲ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਕਰਮਚਾਰੀ ਨੇ ਉਸ ਨੂੰ ਕਿਹਾ ਕਿ ਉਹ ਉਸ 'ਤੇ ਚਿੱਟਾ (ਨਸ਼ੀਲਾ ਪਾਊਡਰ) ਪਾ ਦੇਵੇਗਾ। ਇਹ ਕਹਿੰਦੇ ਹੋਏ ਪੁਲਸ ਵਾਲੇ ਨੇ ਹੰਗਾਮਾ ਕੀਤਾ ਅਤੇ ਸੜਕ 'ਤੇ ਹੀ ਪਿਸ਼ਾਬ ਕਰਨ ਲੱਗਾ। ਪ੍ਰਤੱਖਦਰਸ਼ੀ ਮੁਤਾਬਕ ਉਕਤ ਪੁਲਸ ਵਾਲਾ ਸ਼ਰਾਬ ਦੇ ਨਸ਼ੇ 'ਚ ਇੰਨਾ ਧੁੱਤ ਸੀ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਵਿਰੁੱਧ ਲੋਕਾਂ ਨੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ।
ਹਮੇਸ਼ਾ ਸਹੁਰੇ ਹੀ ਗਲਤ ਨੀ ਹੁੰਦੇ, ਨੂੰਹਾਂ ਵੀ ਪਰੇ ਤੋਂ ਪਰੇ ਆ
NEXT STORY