ਚਾਂਗਸਾ— ਕਹਿੰਦੇ ਹਨ ਝੂਠ ਦੇ ਪੈਰ ਨਹੀਂ ਹੁੰਦੇ ਤੇ ਸੱਚ ਨੂੰ ਜ਼ਿਆਦਾ ਦੇਰ ਲਕੋ ਕੇ ਨਹੀਂ ਰੱਖਿਆ ਜਾ ਸਕਦਾ। ਇਸ ਮਾਮਲੇ ਵਿਚ ਵੀ ਅਜਿਹਾ ਹੋਇਆ। ਚੀਨ ਵਿਚ ਇਕ ਹਾਦਸੇ ਨੇ ਇਕ ਵਿਅਕਤੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤਾ। ਇਕ ਸੜਕ ਹਾਦਸੇ ਦੌਰਾਨ ਇਕ ਲੜਕਾ ਜ਼ਖਮੀ ਹੋਇਆ ਤਾਂ ਉਸ ਦੇਖਣ ਵਾਲਿਆਂ ਵਿਚ ਹਸੀਨਾਵਾਂ ਦੀ ਲੰਬੀ ਕਤਾਰ ਲੱਗ ਗਈ। ਇਹ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।
ਜਾਣਕਾਰੀ ਮੁਤਾਬਕ ਚਾਂਗਸ਼ਾ ਸ਼ਹਿਰ ਦੇ ਰਹਿਣ ਵਾਲਾ ਯੁਆਨ 17 ਕੁੜੀਆਂ ਨੂੰ ਡੇਟ ਕਰ ਰਿਹਾ ਸੀ। ਇਨ੍ਹਾਂ ਵਿਚ ਕੁਝ ਨੂੰ ਤਾਂ ਉਹ ਕੁਝ ਮਹੀਨਿਆਂ ਤੋਂ ਜਾਣਦਾ ਸੀ, ਤੇ ਕਈ ਅਜਿਹੀਆਂ ਸਨ, ਜਿਨ੍ਹਾਂ ਨੂੰ ਉਹ ਸਾਲਾਂ ਤੋਂ ਧੋਖੇ ਵਿਚ ਰੱਖ ਰਿਹਾ ਸੀ। ਉਸ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਡਾਕਟਰਾਂ ਨੇ ਹਾਦਸੇ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਅਤੇ ਕਰੀਬੀਆਂ ਨਾਲ ਸੰਪਰਕ ਕੀਤਾ।
ਯੁਆਨ ਦੇ ਐਕਸੀਡੈਂਟ ਦੀ ਖਬਰ ਸੁਣ ਕੇ ਉਸ ਦੀ ਗਰਲਫਰੈਂਡ ਸ਼ਿਆਓ ਲੀ ਪਰੇਸ਼ਾਨ ਹੋ ਗਈ ਤੇ ਤੁਰੰਤ ਹਸਪਤਾਲ ਪਹੁੰਚੀ। ਉਸ ਸਮੇਂ ਉਸ ਦੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੀ, ਜਦੋਂ ਉਸ ਦੇ ਬੁਆਏਫਰੈਂਡ ਦਾ ਹਾਲ ਪੁੱਛਣ ਲਈ ਇਕ ਤੋਂ ਬਾਅਦ ਇਕ 17 ਹਸੀਨਾਵਾਂ ਪਹੁੰਚ ਗਈਆਂ। ਇਕ-ਦੂਜੀ ਨੂੰ ਦੇਖ ਕੇ ਇਹ ਸਾਰੀਆਂ ਕੁੜੀਆਂ ਦੁਚਿੱਤੀ ਵਿਚ ਪੈ ਗਈਆਂ ਪਰ ਪੂਰਾ ਮਾਮਲਾ ਸਮਝਦੀਆਂ ਨੂੰ ਉਨ੍ਹਾਂ ਨੂੰ ਦੇਰ ਨਾ ਲੱਗੀ।
ਯੁਆਨ ਦੀਆਂ ਗਰਲਫ੍ਰੈਂਡਜ਼ ਨੇ ਉਸ ਤੋਂ ਬਦਲਾ ਲੈਣ ਲਈ ਉਸ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ। 17-17 ਕੁੜੀਆਂ ਨੂੰ ਧੋਖਾ ਦੇਣ ਵਾਲੇ ਯੁਆਨ ਦੀ ਕਈਆਂ ਨੇ ਤਾਂ ਤਾਰੀਫ ਕਰ ਦਿੱਤੀ ਤੇ ਕਈਆਂ ਉਸ ਦੀ ਰੱਜ ਕੇ ਬੇਇਜ਼ਤੀ ਵੀ ਕੀਤੀ ਤੇ ਕਈ ਉਸ ਦੀ ਇਸ ਕਹਾਣੀ ਦਾ ਮਜ਼ਾ ਲੈਂਦੇ ਦਿਖਾਈ ਦਿੱਤੇ। ਫਿਲਹਾਲ ਪੁਲਸ ਨੇ ਯੁਆਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ 'ਚ ਕੈਦ ਹੈ ਪਾਕਿਸਤਾਨ ਦੀ ਹੌਟ ਸੁਪਰਮਾਡਲ ! (ਦੇਖੋ ਤਸਵੀਰਾਂ)
NEXT STORY