ਵਾਸ਼ਿੰਗਟਨ— ਮਾਤਾ-ਪਿਤਾ ਨੂੰ ਸਾਵਧਾਨ ਹੋਣ ਦੀ ਲੋੜ ਹੈ। ਮਾਂ ਦਾ ਦੁੱਧ ਦੱਸ ਕੇ ਆਨਲਾਈਨ ਵੇਚਿਆ ਜਾ ਰਿਹਾ ਦੁੱਧ ਮਿਲਾਵਟੀ ਹੋ ਸਕਦਾ ਹੈ, ਜਿਸ ਨਾਲ ਬੱਚਿਆਂ ਵਿਚ ਐਲਰਜੀ ਅਤੇ ਉਨ੍ਹਾਂ ਦੇ ਛੂਤ ਦੇ ਰੋਗਾਂ ਦੀ ਲਪੇਟ ਵਿਚ ਆਉਣ ਦਾ ਖਤਰਾ ਪੈਦਾ ਹੋ ਸਕਦਾ ਹੈ। ਅਮਰੀਕਾ ਵਿਚ ਇਕ ਖੋਜ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਮਾਂ ਦਾ ਦੁੱਧ ਦੱਸ ਕੇ ਧੜਾਧੜ ਆਨਲਾਈਨ ਵੇਚੇ ਜਾ ਰਹੇ ਦੁੱਧ ਵਿਚ ਗਾਂ ਦੇ ਦੁੱਧ ਜਾਂ ਫਾਰਮੂਲਾ ਦੁੱਧ ਦੀ ਮਿਲਾਵਟ ਹੋ ਸਕਦੀ ਹੈ। ਅਮਰੀਕਾ ਵਿਚ ਨੇਸ਼ਨਵਾਈਲਡ ਚਿਲਡਰਨ ਦੇ 'ਦਿ ਰਿਸਰਚ ਇੰਸਟੀਚਿਊਟ' ਦੀ ਮੁੱਖ ਜਾਂਚਕਰਤਾ ਸਾਰਾਹ ਏ ਕੇਈਮ ਨੇ ਦੱਸਿਆ,'' ਇੰਟਰਨੈੱਟ 'ਤੇ ਖਰੀਦੇ ਗਏ ਮਾਂ ਦੇ ਦੁੱਧ ਦੇ ਹਰ 10 ਨਮੂਨਿਆਂ ਵਿਚੋਂ ਇਕ 'ਚ ਗਾਂ ਦੇ ਦੁੱਧ ਦੀ ਕਾਫੀ ਮਾਤਰਾ ਸੀ ਅਤੇ ਇਹ ਉਨ੍ਹਾਂ ਨਵਜੰਮੇ ਬੱਚਿਆਂ ਲਈ ਖਤਰਾ ਹੈ, ਜਿਨ੍ਹਾਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ।''
...ਜਦੋਂ ਸੜਕ ਹਾਦਸੇ 'ਚ ਜ਼ਖਮੀ ਹੋਏ ਮਜਨੂੰ ਦਾ ਹਾਲ ਪੁੱਛਣ ਪਹੁੰਚੀਆਂ 17 ਗਰਲਫ੍ਰੈਂਡਜ਼!
NEXT STORY