ਰੋਮ (ਕੈਂਥ)-ਇਟਲੀ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 638ਵਾਂ ਪ੍ਰਕਾਸ਼ ਦਿਵਸ ਮਨਾਇਆ ਗਿਆ।ਇਸ ਆਗਮਨ ਪੁਰਬ ਮੌਕੇ ਆਰੰਭੇ ਗਏ ਅਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਗੁਰੂਘਰ ਦੇ ਜੱਥੇ ਜਸਵੀਰ ਸਿੰਘ ਸਹੋਤਾ, ਜਗਦੀਸ਼ ਹੀਰਾ ਅਤੇ ਅਮਰੀਕ ਸਿੰਘ ਜੱਖੂ ਆਦਿ ਵਲੋਂ ਮਿਸ਼ਨਰੀ ਗੀਤਾਂ ਨਾਲ ਕੀਤੀ ਗਈ। ਉਪਰੰਤ ਇਟਲੀ ਦੀ ਗਾਇਕਾ ਨੀਰੂ ਕਲੇਰ ਨੇ ਆਪਣੀ ਗਾਇਕੀ ਨਾਲ ਸੰਗਤਾਂ 'ਚ ਨਵਾਂ ਜੋਸ਼ ਭਰ ਦਿੱਤਾ। ਇਸ ਸਮਾਗਮ 'ਚ ਮਿਸ਼ਨਰੀ ਗੀਤਕਾਰ ਮਣੀ ਫ਼ਗਵਾੜੇ ਵਾਲੇ ਨੇ ਵੀ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ 'ਤੇ ਚੱਲਣ ਲਈ ਪ੍ਰੇਰਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਨਾਮ ਸੁਮਨ ਨੇ ਹਾਜ਼ਰੀ ਭਰ ਰਹੀਆਂ ਸਭ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀ ਸੰਗਤ ਨੂੰ ਗੁਰੂ ਜੀ ਦੀ ਬਾਣੀ ਅਤੇ ਸਿੱਖਿਆ ਨਾਲ ਜੁੜਨਾ ਚਾਹੀਦਾ ਹੈ। ਸਤਿਗੁਰੂ ਰਵਿਦਾਸ ਦੀ ਬਦੌਲਤ ਹੀ ਸਮਾਜ ਦੇ ਲਤਾੜੇ ਵਰਗ ਨੂੰ ਅੱਜ ਦੁਨੀਆ ਭਰ 'ਚ ਮਾਣ-ਸਨਮਾਨ ਮਿਲ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਸ਼ਨਰੀ ਗਾਇਕਾ ਨੀਰੂ ਕਲੇਰ, ਗੀਤਕਾਰ ਮਣੀ ਫ਼ਗਵਾੜਾ ਅਤੇ ਸਮੂਹ ਸੇਵਾਦਾਰਾਂ ਨੂੰ ਗੁਰੂ ਜੀ ਦੀ ਫੋਟੋ ਦੇ ਕੇ ਵਿਸ਼ੇਸ ਸਨਮਾਨ ਵੀ ਕੀਤਾ ਗਿਆ।
ਨਿਊਜ਼ੀਲੈਂਡ 'ਚ ਸਿੱਖ ਗੱਭਰੂ ਨੂੰ ਦੱਸਿਆ ਅੱਤਵਾਦੀ, ਪੜ੍ਹੋ ਨਿਧੜਕ ਗੱਭਰੂ ਦਾ ਜਵਾਬ (ਵੀਡੀਓ)
NEXT STORY