ਬਗਦਾਦ- ਇਸਲਾਮਿਕ ਸਟੇਟ (ਆਈ. ਐਸ.) ਨੇ ਇਰਾਕ ਦੇ ਉੱਤਰੀ ਸੂਬੇ ਨਿਨਵੇਸ਼ 'ਚ ਕਤਲ ਅਤੇ ਡਕੈਤੀ ਲਈ ਚਾਰ ਲੋਕਾਂ ਦੇ ਸਿਰ ਕਲਮ ਕਰ ਦਿੱਤੇ ਹਨ। ਇਕ ਆਨਲਾਈਨ ਵੀਡੀਓ 'ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਨਕਾਬਪੋਸ਼ ਅੱਤਵਾਦੀ ਲਾਊਡਸਪੀਕਰ 'ਚ ਇਨ੍ਹਾਂ ਵਿਅਕਤੀਆਂ ਖਿਲਾਫ ਲੱਗੇ ਦੋਸ਼ਾਂ ਨੂੰ ਪੜ੍ਹ ਰਹੇ ਹਨ ਅਤੇ ਦੱਸ ਰਹੇ ਹਨ ਕਿ ਇਨ੍ਹਾਂ ਲੋਕਾਂ ਨੂੰ ਨਿਨਵੇਸ਼ ਸੂਬੇ ਦੀ ਇਸਲਾਮੀ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਕ ਨਕਾਬਪੋਸ਼ ਤਲਵਾਰ ਨਾਲ ਚਾਰਾਂ ਲੋਕਾਂ ਦਾ ਸਿਰ ਕਲਮ ਕਰਦੇ ਹੋਏ ਦਿਖਾਈ ਦਿੰਦਾ ਹੈ। ਇਸ ਦੌਰਾਨ ਲੋਕ ਵੱਡੀ ਗਿਣਤੀ 'ਚ ਲੋਕ ਮੌਜੂਦ ਦਿਖਾਈ ਦਿੱਤੇ ਹਨ। ਨਿਨਵੇਸ਼ ਸੂਬਾ ਆਈ. ਐਸ. ਦੇ ਕਬਜ਼ੇ 'ਚ ਹੈ।
ਬ੍ਰਿਟੇਨ 'ਚ ਭਾਰਤੀ ਵਿਦਿਆਰਥੀ ਨੇ ਜਿੱਤਿਆ ਫਿਜਿਕਸ ਐਵਾਰਡ
NEXT STORY