ਲੰਡਨ— ਬ੍ਰਿਟੇਨ ਵਿਚ ਇਕ 15 ਸਾਲ ਦੇ ਭਾਰਤੀ ਬੱਚੇ ਨੂੰ ਇੰਸਟੀਚਿਊਟ ਆਫ ਫਿਜਿਕ ਐਵਾਰਡ ਮਿਲਿਆ। ਉਸ ਨੂੰ ਇਨਾਮ ਵਿਚ 500 ਪੌਂਡ ਮਿਲੇ ਹਨ, ਉਸ ਨੂੰ ਇਹ ਇਨਾਮ ਇਕ ਪ੍ਰਯੋਗ ਲਈ ਮਿਲਿਆ ਹੈ, ਜੋ ਐਲਬਰਟ ਆਇਨਸਟਾਈਨ ਦੇ ਸਿਧਾਂਤ ਨੂੰ ਸਾਬਤ ਕਰਦਾ ਹੈ। ਕੈਂਬਰਿਜ ਦੇ ਪਰਸੇ ਸਕੂਲ ਵਿਚ ਪੜ੍ਹਨ ਵਾਲੇ ਪ੍ਰਤਾਪ ਸਿੰਘ ਨੇ ਆਈ. ਓ. ਪੀ. ਵਿਚ ਪੌਂਡ ਵੀ ਜਿੱਤੇ ਹਨ। ਇਹ ਇਨਾਮ ਉਸ ਨੂੰ ਬਰਮਿੰਘਮ ਦੇ ਨੈਸ਼ਨਲ ਐਗਜ਼ੀਬਿਸ਼ਨ ਵਿਚ ਬਿਗ ਬੈਂਗ ਫੇਅਰ ਪ੍ਰੋਗਰਾਮ ਵਿਚ ਗਿੱਤਾ ਗਿਆ। ਇਨਾਮ ਪ੍ਰਤਾਪ ਨੂੰ ਨੈਸ਼ਨਲ ਸਾਇੰਸ ਅਤੇ ਇੰਜ਼ੀਨੀਅਰਿੰਗ ਪ੍ਰਤੀਯੋਗਿਤਾ ਦੇ ਹੋਰ ਜੇਤੂਆਂ ਦੇ ਨਾਲ ਦਿੱਤਾ ਗਿਆ। ਇਸ ਪ੍ਰਤੀਯੋਗਿਤਾ ਦੇ ਫਾਈਨਲ ਵਿਚ 11 ਤੋਂ 18 ਸਾਲ ਦੇ ਤਕਰੀਬਨ 200 ਬ੍ਰਿਟੇਨ ਦੇ ਵਿਦਿਆਰਥੀਆਂ ਨੇ ਆਪਣੇ ਪ੍ਰਾਜੈਕਟ ਪੇਸ਼ ਕੀਤੇ ਸਨ ਪਰ ਭਾਰਤੀ ਬੱਚੇ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਪਛਾੜਦੇ ਹੋਏ ਬਾਜ਼ੀ ਮਾਰ ਲਈ।
ਇਸ ਪ੍ਰਤੀਯੋਗਿਤਾ ਨੂੰ ਜੋਹਾਨਾ ਕਿਨੇਵਿਕ ਅਤੇ ਆਈਓਪੀ ਦੇ ਖੇਤਰੀ ਅਫਸਰ ਡੇਵਿਡ ਵਿਲਕਿਸਨ ਨੇ ਜੱਜ ਕੀਤਾ ਸੀ। ਇਸ ਪ੍ਰਯੋਗ ਨੂੰ ਲੈ ਕੇ ਪ੍ਰਤਾਪ ਨੇ ਜੋ ਆਰਟੀਕਲ ਲਿਖਿਆ ਓ ਆਈਓਪੀ ਦੇ ਜਰਨਲ ਫਿਜਿਕਸ ਐਜੂਕੇਸ਼ਨ ਵਿਚ ਵੀ ਛਪੇਗਾ।
ਮਿੱਟੀ 'ਚ ਮਿਲਿਆ ਤਾਨਾਸ਼ਾਹ ਗੱਦਾਫੀ ਦਾ ਸ਼ਾਨਦਾਰ ਮਹਿਲ (ਦੇਖੋ ਤਸਵੀਰਾਂ)
NEXT STORY