ਇੰਗਲੈਂਡ ਦੇ ਮਿਡਲਸਬੋਰੋ ਦੇ ਮੇਅਰ ਅਹੁਦੇ ਦੇ ਉਮੀਦਵਾਰ ਨੇ 1913 'ਚ ਪਰਦਾਦਾ ਦੀ ਸ਼ਰਤ ਨੂੰ ਪੂਰਾ ਕਰ ਦਿੱਤਾ ਹੈ ਅਤੇ ਚੋਣ ਮੁਹਿੰਮ ਲਈ 100 ਪਾਊਂਡ ਇਕੱਠੇ ਕਰ ਲਏ ਹਨ। ਡੇਵ ਰਾਬਰਟਸ ਨੇ ਤਕਰੀਬਨ 100 ਸਾਲ ਪਹਿਲਾਂ ਆਪਣੇ ਪੜ-ਪੜਦਾਦਾ ਡੇਨੀਅਲ ਮੇਕਸਟਰ ਦੀ ਲਗਾਈ 6 ਪੇਂਸ ਦੀ ਸ਼ਰਤ ਪੂਰੀ ਕੀਤੀ। ਸ਼ਰਤ ਸੀ ਟਰਾਂਸਪੋਰਟਰ ਬ੍ਰਿਜ ਤੋਂ ਛਲਾਂਗ ਮਾਰਨ ਅਤੇ ਛਲਾਂਗ ਤੋਂ ਬਾਅਦ ਖੁਦ ਨੂੰ ਕੋਈ ਨੁਕਸਾਨ ਨਾ ਹੋਣ ਦੀ।
ਡੇਨੀਅਲ ਨੇ ਸ਼ਰਾਬ ਦੇ ਨਸ਼ੇ 'ਚ 1913 'ਚ ਇਹ ਸ਼ਰਤ ਲਗਾਈ ਸੀ ਕਿ ਉਹ ਬ੍ਰਿਜ ਤੋਂ ਛਲਾਂਗ ਮਾਰੇਗਾ ਅਤੇ ਉਸ ਨੂੰ ਕੁਝ ਨਹੀਂ ਹੋਵੇਗਾ। ਪਰ ਡੇਨੀਅਲ ਦੀ ਕਿਸਮਤ ਖਰਾਬ ਸੀ ਕਿ ਛਲਾਂਗ ਮਾਰਣ ਤੋਂ ਤੁਰੰਤ ਬਾਅਦ ਹੀ ਉਸ ਦੀ ਮੌਤ ਹੋ ਗਈ। ਹੁਣ 50 ਸਾਲਾ ਡੇਵ ਨੇ ਇਹ ਸ਼ਰਤ ਪੂਰੀ ਕੀਤੀ ਹੈ ਅਤੇ 160 ਫੁੱਟ ਉੱਚੇ ਬ੍ਰਿਜ ਤੋਂ ਛਲਾਂਗ ਮਾਰੀ, ਪਰ ਸੁਰੱਖਿਆ ਯੰਤਰਾਂ ਦੇ ਨਾਲ। ਡੇਵ ਮਿਡਲਸਬੋਰੋ ਮੇਅਰ ਦੀਆਂ ਚੋਣਾਂ 'ਚ ਉਮੀਦਵਾਰ ਦੇ ਤੌਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਜੰਪ ਤੋਂ ਬਾਅਦ ਉਸ ਨੇ ਚੈਰਿਟੀ ਲਈ ਇਕ ਹਜ਼ਾਰ ਪਾਊਂਡ ਇਕੱਠੇ ਕੀਤੇ ਹਨ।
ਆਈ. ਐੱਸ. ਨੇ ਡਕੈਤੀ ਤੇ ਕਤਲ ਲਈ 4 ਦੀਆਂ ਧੌਣਾਂ ਵੱਢੀਆਂ
NEXT STORY