ਬੀਜਿੰਗ- ਚੀਨ ਦੇ ਪੂਰਬੀ ਫੁਜੀਆਨ ਸੂਬੇ 'ਚ ਇਕ ਰਸਾਇਣਕ ਪਲਾਂਟ 'ਚ ਹੋਏ ਧਮਾਕੇ 'ਚ ਘੱਟੋ-ਘੱਟ 19 ਲੋਕ ਫੱਟੜ ਹੋ ਗਏ ਹਨ। ਤਕਰੀਬਨ ਦੋ ਸਾਲਾਂ ਅੰਦਰ ਪਲਾਂਟ 'ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਝਾਂਗਝੋਊ ਸ਼ਹਿਰ ਦੇ ਗੁਲੇਈ ਟਾਪੂ ਸਥਿਤ ਤੇਂਗਲੋਂਗ ਏਰੋਮੇਟਿਕ ਹਾਈਡ੍ਰੋਕਾਰਬਨ ਸੋਮਵਾਰ ਸ਼ਾਮ ਨੂੰ ਧਮਾਕੇ ਨਾਲ ਦਹਿਲ ਗਿਆ, ਜਦੋਂ ਜਾਇਲੀਨ (ਇਕ ਤਰ੍ਹਾਂ ਦਾ ਰਸਾਇਣ) ਫੈਕਟਰੀ 'ਚ ਤੇਲ ਰਿਸਣ ਨਾਲ ਅੱਗ ਲੱਗ ਗਈ। ਸੂਤਰਾਂ ਮੁਤਾਬਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 19 ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅੱਗ ਨਾਲ ਨੇੜਲੇ ਇਲਾਕਿਆਂ 'ਚ ਵਿਆਪਕ ਨੁਕਸਾਨ ਪਹੁੰਚਿਆ ਹੈ। ਅੱਗ ਬੁਝਾਉਣ ਲਈ ਘੱਟੋ-ਘੱਟ 21 ਘੰਟੇ ਦਾ ਸਮਾਂ ਲੱਗ ਗਿਆ। ਅੱਗ ਲੱਗਣ ਕਾਰਨ ਨੇੜੇ ਸਥਿਤ ਤੇਲ ਦੇ ਤਿੰਨ ਟੈਂਕਰਾਂ 'ਚ ਧਮਾਕਾ ਹੋ ਗਿਆ। ਸਥਾਨਕ ਲੋਕਾਂ ਨੂੰ ਉਥੋਂ ਹਟਾ ਲਿਆ ਗਿਆ ਅਤੇ 177 ਫਾਇਰ ਬ੍ਰਿਗੇਡ ਵਾਹਨਾਂ ਅਤੇ 800 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਦੀਆਂ ਲਪਟਾਂ 'ਤੇ ਕਾਬੂ ਪਾਉਣ 'ਚ ਮੁਸ਼ੱਕਤ ਕਰਨੀ ਪਈ।
ਪੜਦਾਦੇ ਨੇ ਲਗਾਈ ਸੀ ਸ਼ਰਤ, 102 ਸਾਲ ਬਾਅਦ ਪੜਪੋਤੇ ਨੇ ਕੀਤੀ ਪੂਰੀ (ਦੇਖੋ ਤਸਵੀਰਾਂ)
NEXT STORY