ਮੈਲਬੋਰਨ- ਕਸਰਤ 'ਚ ਪਸੀਨਾ ਵਹਾਉਣ ਵਾਲਿਆਂ ਦੀ ਉਮਰ ਲੰਬੀ ਹੋ ਸਕਦੀ ਹੈ ਅਤੇ ਥਕਾਨ ਵਾਲੀ ਕਸਰਤ ਹਲਕੀ ਕਸਰਤ ਤੋਂ ਜ਼ਿਆਦਾ ਲਾਭਦਾਇਕ ਹੁੰਦੀ ਹੈ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਖੋਜਕਰਤਾਂ ਨੇ 6 ਸਾਲ ਤੋਂ ਜ਼ਿਆਦਾ ਸਮੇਂ ਤੱਕ ਦੋ ਲੱਖ ਤੋਂ ਜ਼ਿਆਦਾ ਲੋਕਾਂ 'ਤੇ ਇਸ ਸਬੰਧੀ ਅਧਿਐਨ ਕੀਤਾ ਗਿਆ। ਉਨ੍ਹਾਂ ਨੇ ਕਾਫੀ ਸਰੀਰਕ ਅਭਿਆਸ ਕਰਨ ਵਾਲਿਆਂ ਜੌਗਿੰਗ, ਏਅਰੋਬਿਕਸ, ਟੈਨਿਸ ਖੇਡਣ ਵਾਲੇ (ਘੱਟ ਅਭਿਆਸ ਕਰਨ ਵਾਲਿਆਂ) ਹਲਕਾ ਫੁਲਕਾ ਤੈਰਨਾ, ਘਰੇਲੂ ਕੰਮਕਾਜ ਕਰਨਾ ਦੇ ਨਾਲ ਤੁਲਨਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੋ ਭਾਰੀ ਸਰੀਰਕ ਅਭਿਆਸ ਕਰਦੇ ਹਨ ਉਨ੍ਹਾਂ 'ਚ ਘੱਟ ਸਰੀਰਕ ਅਭਿਆਸ ਕਰਨ ਵਾਲਿਆਂ ਦੇ ਮੁਕਾਬਲੇ ਮੌਤ ਦਾ ਜੋਖਿਮ 9 ਤੋਂ 13 ਫੀਸਦੀ ਘੱਟ ਹੁੰਦਾ ਹੈ। ਇਸ ਖੋਜ 'ਚ ਲੇਖਕ ਜੇਮਸ ਕੁਕ ਯੂਨੀਵਰਸਿਟੀ ਦੇ ਸੈਂਟਰ ਫਾਰ ਕ੍ਰਾਨਿਕ ਡਿਜ਼ੀਜ਼ ਪ੍ਰਿਵੈਂਸ਼ਨ ਦੇ ਡਾ. ਕਲਾਊਸ ਗੇਬੇਲ ਨੇ ਕਿਹਾ ਕਿ ਸਰੀਰ ਨੂੰ ਜ਼ਿਆਦਾ ਥਕਾਉਣਾ ਹਰ ਉਮਰ ਵਰਗ ਲਈ ਅਤੇ ਔਰਤਾਂ 'ਤੇ ਲਾਗੂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਦਿਐਨ ਦੇ ਨਤੀਜਿਆਂ ਨਾਲ ਸੰਕੇਤ ਮਿਲਦੇ ਹਨ ਕਿ ਤੁਸੀਂ ਮੋਟੇ ਹੋ ਜਾਂ ਨਹੀਂ, ਤੁਸੀਂ ਆਪ ਦਿਲ ਦੇ ਰੋਗੀ ਹੋ ਜਾਂ ਨਹੀਂ, ਤੁਹਾਨੂੰ ਸ਼ੂਗਰ ਹੈ ਜਾਂ ਨਹੀ, ਜੇਕਰ ਤੁਸੀਂ ਸਰੀਰਕ ਅਭਿਆਸ ਨੂੰ ਆਪਣੇ ਹਿਸਾਬ ਨਾਲ ਢਾਲ ਸਕਦੇ ਹੋ ਤਾਂ ਤੁਹਾਡੀ ਉਮਰ ਲੰਬੀ ਹੋ ਸਕਦੀ ਹੈ।
ਚੀਨ 'ਚ ਰਸਾਇਣਕ ਪਲਾਂਟ 'ਚ ਧਮਾਕੇ ਕਾਰਨ 19 ਫੱਟੜ
NEXT STORY