ਲੰਡਨ, ਪੂਰੀ ਦੁਨੀਆ 'ਚ ਸਿੱਖਿਆ ਮਾਹਿਰਾਂ ਵਿਚਾਲੇ ਜਿਥੇ ਸੈਕਸ ਸਿੱਖਿਆ ਨੂੰ ਸਕੂਲੀ ਸਿਲੇਬਸ 'ਚ ਸ਼ਾਮਿਲ ਕਰਨ 'ਤੇ ਅਜੇ ਬਹਿਸ ਜਾਰੀ ਹੈ, ਉਥੇ ਡੈਨਮਾਰਕ ਦੇ ਇਕ ਸੈਕਸ ਮਾਹਿਰ ਨੇ ਜਮਾਤ 'ਚ ਹੀ ਪੋਰਨ ਫਿਲਮਾਂ ਦਿਖਾਏ ਜਾਣ ਦੀ ਸਲਾਹ ਦੇ ਦਿੱਤੀ ਹੈ। ਅਖਬਾਰ 'ਦਿ ਗਾਰਡੀਅਨ' ਵਿਚ ਪ੍ਰਕਾਸ਼ਿਤ ਰਿਪੋਰਟ 'ਚ ਆਲਬੋਰਗ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਅਨ ਗ੍ਰਾਗਾਡ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਬੱਚਿਆਂ ਨੂੰ ਫਰਜ਼ ਦੀ ਪਾਲਣਾ ਕਰਨ ਵਾਲਾ ਅਤੇ ਇਮਾਨਦਾਰ ਖਪਤਕਾਰ ਬਣਾਉਣ 'ਚ ਸਹਾਈ ਸਾਬਿਤ ਹੋ ਸਕਦੀਆਂ ਹਨ ਅਤੇ ਬੱਚੇ ਪੋਰਨ ਅਤੇ ਅਸਲ ਜ਼ਿੰਦਗੀ ਦੇ ਸੈਕਸ ਸੰਬੰਧ ਦੇ ਦਰਮਿਆਨ ਦੇ ਫਰਕ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹਨ।
ਗ੍ਰਾਗਾਡ ਨੇ ਕਿਹਾ, ''ਮੇਰਾ ਸੁਝਾਅ ਹੈ ਕਿ ਚੰਗੀ ਤਰ੍ਹਾਂ ਟ੍ਰੇਂਡ ਅਧਿਆਪਕਾਂ ਦੀ ਮਦਦ ਨਾਲ ਅੱਠਵੀਂ ਅਤੇ ਨੌਂਵੀ ਜਮਾਤ ਦੇ ਬੱਚਿਆਂ ਨਾਲ ਸੰਵੇਦਨਾਤਮਕ ਸਿੱਖਿਆ ਦੇ ਢੰਗ ਨਾਲ ਪੋਰਨ 'ਤੇ ਗੰਭੀਰ ਬਹਿਸ ਕੀਤੀ ਜਾਣੀ ਚਾਹੀਦੀ ਹੈ।'' ਵਰਣਨਯੋਗ ਹੈ ਕਿ ਡੈਨਮਾਰਕ 'ਚ 1970 ਤੋਂ ਹੀ ਸੈਕਸ ਸਿੱਖਿਆ ਸਕੂਲੀ ਸਿਲੇਬਸ ਦਾ ਜ਼ਰੂਰੀ ਹਿੱਸਾ ਹੈ ਅਤੇ ਕਈ ਸਕੂਲਾਂ ਦੇ ਸਿਲੇਬਸਾਂ 'ਚ ਤਾਂ ਪੋਰਨ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹਾਲਾਂ ਕਿ ਡੈਨਮਾਰਕ ਦੇ ਸਾਰੇ ਸਕੂਲਾਂ 'ਚ ਅਜੇ ਇਸ ਨੂੰ ਸ਼ੁਰੂ ਨਹੀਂ ਕੀਤਾ ਗਿਆ।
ਇਰਾਕ 'ਚ ਮਿਲੀਆਂ ਸਮੂਹਿਕ ਕਬਰਾਂ, 1700 ਇਰਾਕੀ ਫੌਜੀਆਂ ਦੀਆਂ ਦਫਨਾਈਆਂ ਲਾਸ਼ਾਂ ਮਿਲੀਆਂ
NEXT STORY