ਨਿਊਯਾਰਕ- ਨਿਊਯਾਰਕ ਦੇ ਬਰੁਕਲਿਨ 'ਚ ਕਲਾਕਾਰਾਂ ਦੇ ਇਕ ਸਮੂਹ ਨੇ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਗੁਪਤ ਦਸਤਾਵੇਜਾਂ ਨੂੰ ਲੀਕ ਕਰਨ ਵਾਲੇ ਐਡਵਰਡ ਸਨੋਡੇਨ ਦੀ ਮੂਰਤੀ ਚੁੱਪਚਾਪ ਸਥਾਪਿਤ ਕਰ ਦਿੱਤੀ। ਸਨੋਡੇਨ ਦੇ ਪ੍ਰਤੀ ਆਭਾਰ ਵਿਅਕਤ ਕਰਨ ਲਈ ਕਲਾਕਾਰਾਂ ਨੇ ਕ੍ਰਾਂਤੀਕਾਰੀ ਜੰਗੀ ਸਮਾਰਕ ਪਾਰਕ 'ਚ ਇਹ ਮੂਰਤੀ ਲਗਾਈ। ਜਾਣਕਾਰੀ ਮਿਲਣ ਤੋਂ ਬਾਅਦ ਨਗਰਪਾਲਿਕਾ ਕਰਮਚਾਰੀਆਂ ਨੇ ਇਸ ਮੂਰਤੀ ਨੂੰ ਹਟਾ ਦਿੱਤਾ।
ਬਰੁਕਲਿਨ ਦੇ ਫੋਰਟ ਗ੍ਰੀਨ ਪਾਰਕ ਸਥਿਤ ਪ੍ਰਿਜ਼ਨ ਸ਼ਿਪ ਮਾਰਟਯਰ ਸਮਾਰਕ 'ਚ ਸਨੋਡੇਨ ਦੀ ਅਧੀ ਮੂਰਤੀ 8 ਫੁੱਟ ਉੱਚੇ ਖੰਭੇ 'ਤੇ ਲਗਾਈ ਗਈ। ਸਮਾਰਕ ਨੂੰ ਅਮਰੀਕੀ ਕ੍ਰਾਂਤਾਕਾਰੀ ਜੰਗ ਦੌਰਾਨ ਬ੍ਰਿਟੇਨ ਦੇ ਜਹਾਜ਼ਾਂ 'ਤੇ ਮਾਰੇ ਗਏ 11 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਫੌਜੀਆਂ ਦੇ ਸਨਮਾਨ 'ਚ ਬਣਾਇਆ ਗਿਆ ਹੈ। ਨਾਂ ਨਾ ਦੱਸਣ ਦੀ ਸ਼ਰਤ 'ਤੇ ਕਲਾਕਾਰਾਂ ਨੇ ਦੱਸਿਆ ਕਿ ਸਨੋਡੇਨ ਵਲੋਂ ਲੀਕ ਕੀਤੇ ਗਏ ਐਨ. ਐਸ. ਏ. ਦੇ ਦਸਤਾਵੇਜ਼ਾਂ 'ਚ 11 ਹਜ਼ਾਰ ਅਮਰੀਕੀ ਫੌਜੀਆਂ ਨਾਲ ਜੁੜੇ ਤੱਥ ਵੀ ਮੌਜੂਦ ਹਨ।
ਜਮਾਤ 'ਚ ਦਿਖਾਈਆਂ ਜਾਣ ਪੋਰਨ ਫਿਲਮਾਂ
NEXT STORY