ਮਾਸਕੋ- ਰੂਸ ਦੇ ਉੱਤਰੀ ਸੂਬੇ ਅਰਖਾਂਗਲਸਕ ਸ਼ਿਪਯਾਰਡ 'ਚ ਰੱਖੀ ਇਕ ਪ੍ਰਮਾਣੂ ਪਨਡੁੱਬੀ 'ਚ ਮੰਗਲਵਾਰ ਨੂੰ ਅਚਾਨਕ ਅੱਗ ਲੱਗ ਗਈ। ਰੂਸ ਦੀ ਸਮਾਚਾਰ ਏਜੰਸੀਆਂ ਨੇ ਇਸ ਖਬਰ ਦੀ ਪੁਸ਼ਟੀ ੀਕੀਤ ਹੈ। ਉੱਤਰੀ ਇਲਾਕੇ ਦੇ ਸ਼ਿਪਯਾਰਡ 'ਚ ਰੱਖੀ ਪ੍ਰਮਾਣੂ ਪਨਡੁੱਬੀ 'ਚ ਅੱਗ ਲੱਗ ਗਈ। ਇਸ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਥੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਉਥੇ ਹੀ ਸਮਾਚਾਰ ਏਜੰਸੀ ਇੰਟਰਫੈਕਸ ਦੇ ਮੁਤਾਬਕ ਇਸ ਪਨਡੁੱਬੀ 'ਤੇ ਕੋਈ ਹਥਿਆਰ ਨਹੀਂ ਸੀ। ਇਕ ਏਜੰਸੀ ਮੁਤਾਬਕ ਪਨਡੁੱਬੀ 'ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਇਸ 'ਚ ਅੱਗ ਲੱਗ ਗਈ। ਤਾਸ ਮੁਤਾਬਕ ਅੱਗ ਦੀ ਘਟਨਾ ਤੋਂ ਬਾਅਦ ਇਸ ਪ੍ਰਮਾਣੂ ਰਿਐਕਟਰ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਐਮਰਜੈਂਸੀ ਮੰਤਰਾਲੇ ਵਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ।
ਨਿਊਯਾਰਕ 'ਚ ਲੱਗੀ ਸਨੋਡੇਨ ਦੀ ਮੂਰਤੀ
NEXT STORY