ਯਮਨ— ਯਮਨ 'ਚ ਫਸੇ ਭਾਰਤੀਆਂ 'ਚੋਂ ਹੁਣ ਤੱਕ 4,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਸਰਕਾਰ ਨੇ ਹਵਾਈ ਮਾਰਗ ਰਾਹੀਂ ਚਲਾਈ ਗਈ ਬਚਾਅ ਮੁਹਿੰਮ ਨੂੰ ਬੁੱਧਵਾਰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਸਨਾ 'ਚੋਂ 600 ਅਤੇ ਕੁੱਲ 700 ਭਾਰਤੀਆਂ ਨੂੰ ਯਮਨ 'ਚੋਂ ਕੱਢਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ 600 ਨੂੰ ਅੱਜ ਸਨਾ ਤੋਂ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਅਤੇ 100 ਹੋਰ ਨੂੰ ਹੁਦੇਦਾਹ ਰਾਹੀਂ ਸਮੁੰਦਰ ਰਸਤੇ ਆਈ.ਐਨ.ਐਸ. ਤੁਰਕਿਸ਼ ਬੇੜੇ ਰਾਹੀਂ ਕੱਢਿਆ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਸਨਾ ਤੋਂ ਉਡਾਨਾਂ ਰਾਹੀਂ ਚਲਾਈਆਂ ਜਾ ਰਹੀ ਆਪਣੀ ਮੁਹਿੰਮ ਨੂੰ ਅੱਜ ਖਤਮ ਕਰ ਦੇਵਾਂਗੇ ਅਤੇ ਜੋ ਲੋਕ ਉਥੋਂ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਬੁੱਧਵਾਰ ਤੱਕ ਵਾਪਸ ਲਿਆਇਆ ਜਾਵੇਗਾ। ਯਮਨ 'ਚ ਬਾਕੀ ਬਚੇ ਭਾਰਤੀਆਂ ਬਾਰੇ ਪੁਛੇ ਜਾਣ 'ਤੇ ਸੂਤਰਾਂ ਨੇ ਦੱਸਿਆ ਕਿ ਯਮਨ ਦੇ ਭਾਰਤੀ ਮਿਸ਼ਨ 'ਚ 41,00 ਭਾਰਤੀਆਂ ਨੇ ਆਪਣਾ ਪੰਜੀਕਰਣ ਕਰਵਾਇਆ ਸੀ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਕੱਢਿਆ ਜਾ ਚੁੱਕਾ ਹੈ। ਸਰਕਾਰ ਕੁਝ ਹੋਰ ਸਮੇਂ ਤੱਕ ਸਮੁੰਦਰ ਮਾਰਗ ਰਾਹੀਂ ਬਚਾਅ ਕੰਮ ਜਾਰੀ ਰੱਖ ਸਕਦੀ ਹੈ।
ਇਸ ਦੌਰਾਨ ਪਾਕਿਸਤਾਨ ਜਲ ਸੈਨਾ ਨੇ ਜਿਨ੍ਹਾਂ 11 ਭਾਰਤੀਆਂ ਨੂੰ ਯਮਨ ਦੇ ਮੁਕੱਲਾ ਤੋਂ ਸੁਰੱਖਿਅਤ ਕੱਢਿਆ ਹੈ ਉਹ ਕਰਾਚੀ ਪਹੁੰਚ ਗਏ ਹਨ ਅਤੇ ਬੁੱਧਵਾਰ ਤੱਕ ਉਨ੍ਹਾਂ ਦੇ ਸਵਦੇਸ਼ ਆਉਣ ਦੀ ਉਮੀਦ ਹੈ। ਜਿਬੂਤੀ ਤੋਂ ਭਾਰਤੀਆਂ ਨੂੰ ਕੱਢਣ ਵਾਲੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਜ਼ਮੀਨੀ ਸਥਿਤੀ ਜਾ ਜਾਇਜ਼ਾ ਲੈਣ ਲਈ ਸਨਾ ਪਹੁੰਚ ਚੁੱਕੇ ਹਨ।
ਕੈਨੇਡਾਈ ਸਿੱਖਾਂ ਨੇ ਦਿੱਤੀ ਮੋਦੀ ਨੂੰ ਚਿਤਾਵਨੀ!
NEXT STORY