ਵਾਸ਼ਿੰਗਟਨ— ਅਮਰੀਕਾ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਕਰੀਬ ਇਕ ਅਰਬ ਡਾਲਰ ਦੇ ਲੜਾਕੂ ਹੈਲੀਕਾਪਟਰ, ਮਿਜ਼ਾਇਲ ਅਤੇ ਦੂਜੇ ਸੁਰੱਖਿਆ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਇਹ ਹਥਿਆਰ ਉਸ ਨੂੰ ਅੱਤਵਾਦ ਰੋਕੂ ਮੁਹਿੰਮ 'ਚ ਮਦਦ ਦੇ ਨਾਂ 'ਤੇ ਦੇਣ ਦੀ ਗੱਲ ਕਹੀ ਗਈ ਹੈ। ਇਸ ਸੌਦੇ 'ਤੇ ਅਮਰੀਕਾ ਨੇ ਦਲੀਲ ਦਿੱਤੀ ਹੈ ਕਿ ਇਸ ਨਾਲ ਖੇਤਰੀ ਸੁਰੱਖਿਆ ਸੰਤੁਲਨ 'ਤੇ ਫਰਕ ਨਹੀਂ ਪਵੇਗਾ।
ਡਿਫੈਂਸ ਸਕਿਊਰਿਟੀ ਕੋਆਪਰੇਸ਼ਨ ਏਜੰਸੀ ਨੇ ਕਾਂਗਰਸ ਨੂੰ ਸੂਚਿਤ ਕੀਤਾ ਕਿ ਏ.ਐਚ-1ਜੈੱਡ ਵਾਈਪਰ ਲੜਾਕੂ ਹੈਲੀਕਾਪਟਰ, ਏ.ਜੀ.ਐਮ-114ਆਰ ਹੈਲਫਾਇਰ ਮਿਜ਼ਾਇਲਾਂ ਅਤੇ ਦੂਜੇ ਹਥਿਆਰਾਂ ਦੀ ਵਿਕਰੀ ਪ੍ਰਸਤਾਵਿਤ ਹੈ। ਇਹ ਸੌਦਾ 95.2 ਕਰੋੜ ਡਾਲਰ (ਕਰੀਬ 5924 ਕਰੋੜ ਰੁਪਏ) ਦਾ ਹੈ। ਇਕ ਬਿਆਨ 'ਚ ਏਜੰਸੀ ਨੇ ਦੱਸਿਆ ਕਿ ਹੈਲੀਕਾਪਟਰ ਅਤੇ ਮਿਜ਼ਾਇਲਾਂ ਦੀ ਪ੍ਰਸਤਾਵਿਤ ਵਿਕਰੀ ਨਾਲ ਪਾਕਿਸਤਾਨ ਨੂੰ ਅੱਤਵਾਦ ਰੋਕੂ ਮੁਹਿੰਮ 'ਚ ਮਦਦ ਮਿਲੇਗੀ।
ਮਲੇਸ਼ੀਆ ਦੀ ਸੰਸਦ ਵਿਚ ਅੱਤਵਾਦ ਵਿਰੋਧੀ ਬਿੱਲ ਹੋਇਆ ਪਾਸ
NEXT STORY