ਨਿਊ ਹੇਵਨ— ਅਮਰੀਕਾ ਦੇ ਨਿਊ ਹੇਵਨ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਰੇ ਗਏ ਭਾਰਤੀ ਨੌਜਵਾਨ ਦਾ ਨਾਂ ਸੰਜੇ ਪਟੇਲ ਸੀ ਅਤੇ ਉਹ 15 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ। ਗੁਜਰਾਤ ਦੇ ਆਣੰਦ ਜ਼ਿਲ੍ਹੇ ਵਿਚ ਰਹਿਣ ਵਾਲਾ ਸੰਜੇ ਪਟੇਲ ਅਮਰੀਕਾ ਦੇ ਨਿਊ ਹੇਵਨ ਸ਼ਹਿਰ ਦੇ ਗੈਸ ਸਟੇਸ਼ਨ ਵਿਚ ਕੰਮ ਕਰਦਾ ਸੀ।
ਦੋ ਅਗਿਆਤ ਲੋਕਾਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਸੰਜੇ ਨੂੰ ਗੋਲੀ ਮਾਰ ਦਿੱਤੀ। ਹਮਲਾਵਰਾਂ ਨੇ 6 ਰਾਊਂਡ ਗੋਲੀ ਚਲਾਈ। ਦੋ ਸਾਲ ਪਹਿਲਾਂ ਸੰਜੇ ਦਾ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ 6 ਮਹੀਨਿਆਂ ਦੀ ਗਰਭਵਤੀ ਹੈ। ਸੰਜੇ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਉਸ ਦੀ ਪਤਨੀ ਦੀ ਦੇਖਭਾਲ ਲਈ ਕੋਈ ਨਹੀਂ ਹੈ ਅਤੇ ਉਹ ਸੰਜੇ ਦੀ ਮੌਤ ਦੇ ਸਦਮੇ ਵਿਚ ਹੈ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਆਣੰਦ ਵਿਚ ਸੰਜੇ ਦੇ ਮਾਤਾ-ਪਿਤਾ ਦੀ ਹਾਲਤ ਵੀ ਖਰਾਬ ਦੱਸੀ ਜਾ ਰਹੀ ਹੈ। ਉਹ ਸੰਜੇ ਦੀ ਲਾਸ਼ ਨੂੰ ਭਾਰਤ ਲਿਆਉਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਮਦਦ ਲਈ ਮੋਦੀ ਸਰਕਾਰ ਤੋਂ ਮਦਦ ਦੀ ਪੁਕਾਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਅਮਰੀਕਾ ਵਿਚ ਕੋਈ ਭਾਰਤੀ ਲੁੱਟ-ਖੋਹ ਜਾਂ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ ਹੋਵੇ। ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਅਤੇ ਅਮਰੀਕਾ ਵਿਚ ਭਾਰਤੀ ਕਿਸੇ ਨਾ ਕਿਸੇ ਬਹਾਨੇ ਨਾਲ ਹਮੇਸ਼ਾ ਨਿਸ਼ਾਨੇ 'ਤੇ ਰਹਿੰਦੇ ਹਨ ਤੇ ਵਿਦੇਸ਼ਾਂ ਵਿਚ ਕਮਾਈਆਂ ਕਰਨ ਗਏ ਆਪਣਾ ਸਭ ਕੁਝ ਗੁਆ ਬਹਿੰਦੇ ਹਨ।
ਪਾਕਿਸਤਾਨ ਨੂੰ ਹੈਲੀਕਾਪਟਰ ਤੇ ਮਿਜ਼ਾਇਲ ਵੇਚੇਗਾ ਅਮਰੀਕਾ
NEXT STORY