ਵਾਸ਼ਿੰਗਟਨ— ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ 'ਚ ਬਿਜਲੀ ਕਟੌਤੀ ਆਮ ਹੈ, ਪਰ ਹੁਣ ਅਮਰੀਕਾ ਵੀ ਇਸ ਤੋਂ ਅਛੁਤਾ ਨਹੀਂ ਰਿਹਾ। ਰਾਜਧਾਨੀ ਵਾਸ਼ਿੰਗਟਨ 'ਚ ਬਿਜਲੀ ਕਟੌਤੀ ਦੇ ਚਲਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਰਕਾਰੀ ਨਿਵਾਸੀ ਵਾਈਟ ਹਾਊਸ ਵੀ ਪ੍ਰਭਾਵਿਤ ਹੋਇਆ ਹੈ।
ਵਾਈਟ ਹਾਊਸ ਤੋਂ ਇਲਾਵਾ, ਵਿਦੇਸ਼ ਮੰਤਰਾਲੇ, ਕੈਪਿਟੋਲ ਹਿਲ ਅਤੇ ਜਸਟਿਸ ਡਿਪਾਰਟਮੈਂਟ ਸਮੇਤ ਦੂਜੀਆਂ ਸਰਕਾਰੀ ਇਮਾਰਤਾਂ 'ਚ ਵੀ ਬਿਜਲੀ ਕਟੌਤੀ ਦਾ ਅਸਰ ਦੇਖਿਆ ਗਿਆ। ਇਸ ਦੇ ਚਲਦੇ ਵਿਦੇਸ਼ ਮੰਤਰਾਲੇ ਦੀ ਦੈਨਿਕ ਬ੍ਰੀਫਿੰਗ ਵੀ ਮੁਲਤਵੀ ਕਰਨੀ ਪਈ। ਕੁਝ ਥਾਂਵਾਂ 'ਤੇ ਬੈਕਅਪ ਜਨਰੇਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਆਵਾਜਾਈ ਅਥਾਰਟੀ ਮੁਤਾਬਕ, ਕੁਝ ਮੈਟਰੋ ਸਟੇਸ਼ਨ ਵੀ ਇਸ ਨਾਲ ਪ੍ਰਭਾਵਿਤ ਹੋਏ ਹਨ। ਬਿਜਲੀ ਕੰਪਨੀ ਪੇਪਕੋ ਦੀ ਪੂਰੇ ਮਾਮਲੇ 'ਚ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ।
ਅਮਰੀਕਾ 'ਚ ਖੁਸ਼ੀਆਂ ਦਾ ਮੂੰਹ ਦੇਖਣ ਤੋਂ ਪਹਿਲਾਂ ਭਾਰਤੀ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ
NEXT STORY