ਲੰਡਨ— ਸਾਰੀਆਂ ਪੁਰਾਣੀਆਂ ਰਵਾਇਤਾਂ ਅਤੇ ਸੋਚਾਂ ਨੂੰ ਇਕ ਪਾਸੇ ਕਰਦੇ ਹੋਏ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਆਪਣੇ ਕੰਮਾਂ ਕਰਕੇ ਹਮੇਸ਼ਾ ਹੀ ਖਾਸ ਬਣੀ ਰਹਿੰਦੀ ਹੈ। ਇਸ ਵਾਰ ਮਾਮਲੇ ਹੀ ਕੇਜਰੀਵਾਲ ਦੀ ਲਗਜ਼ਰੀ ਕਾਰ ਦਾ। ਇਹ ਕਾਰ ਕੇਜਰੀਵਾਲ ਨੂੰ ਪਾਰਟੀ ਦੇ ਸਮਰਥਕ ਅਤੇ ਵਰਕਰ ਨੇ ਦਾਨ ਵਿਚ ਦਿੱਤੀ ਸੀ। ਕੁੰਦਨ ਸ਼ਾਹ ਨਾਂ ਦਾ ਇਹ ਵਿਅਕਤੀ ਲੰਡਨ ਵਿਚ ਇੰਗਲੈਂਡ ਵਿਚ ਇੰਜ਼ੀਨੀਅਰ ਹੈ। ਉਸ ਨੇ ਆਮ ਆਦਮੀ ਪਾਰਟੀ ਨੂੰ ਇਕ ਨੀਲੇ ਰੰਗ ਦੀ ਵੈਗਨ ਕਾਰ, ਇਕ ਬਾਈਕ ਤੇ ਤਕਰੀਬਨ ਇਕ ਲੱਖ ਤੋਂ ਜ਼ਿਆਦਾ ਦੀ ਰਕਮ ਦਾਨ ਕੀਤੀ ਸੀ।
ਕੁੰਦਨ ਸ਼ਰਮਾ ਨੇ ਸ਼ਨੀਵਾਰ, 4 ਅਪ੍ਰੈਲ ਨੂੰ ਸੋਸ਼ਲ ਮੀਡੀਆ ਟਵਿੱਟਰ 'ਤੇ ਮਚੇ ਘਮਾਸਾਨ 'ਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਕੇਜਰੀਵਾਲ ਤੋਂ ਆਪਣੀ ਦਾਨ ਵਿਚ ਦਿੱਤੀ ਨੀਲੀ ਵੈਗਨ ਕਾਰ ਵੀ ਵਾਪਸੀ ਦੀ ਮੰਗ ਕਰ ਲਈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਆਪਣੇ ਆਦਰਸ਼ਾਂ ਤੇ ਵਾਅਦਿਆਂ ਤੋਂ ਭਟਕ ਗਏ ਹਨ। ਉਨ੍ਹਾਂ ਕਿਹਾ ਕਿ ਲੋਕਪਾਲ ਬਿੱਲ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਲੈਣ ਵਾਲੇ ਕੇਜਰੀਵਾਲ ਅਸਲ ਵਿਚ ਸਾਰੇ ਫੈਸਲੇ ਆਪ ਹੀ ਕਰਨਾ ਚਾਹੁੰਦੇ ਹਨ। ਪਾਰਟੀ ਦੇ ਅੰਦਰੂਨੀ ਕਲੇਸ਼ ਤੋਂ ਤੰਗ ਆਏੇ ਕੁੰਦਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਤੋਂ ਭਰੋਸਾ ਹੀ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੇਜਰੀਵਾਲ ਇਕੱਲੇ ਨਹੀਂ ਚਾਹੀਦੇ ਸਗੋਂ ਉਨ੍ਹਾਂ ਨੂੰ ਪ੍ਰਸ਼ਾਂਤ ਭੂਸ਼ਣ ਤੇ ਕੇਜਰੀਵਾਲ ਪਾਰਟੀ ਵਿਚ ਇਕੱਠੇ ਚਾਹੀਦੇ ਹਨ।
ਕੁੰਦਨ ਸ਼ਰਮਾ ਲੰਡਨ ਵਿਚ ਸਾਫਟਵੇਅਰ ਇੰਜ਼ੀਨੀਅਰ ਸਨ ਅਤੇ ਉਹ ਅੰਨਾ ਦੇ ਅੰਦੋਲਨ ਦੌਰਾਨ ਸੌਸ਼ਲ ਮੀਡੀਆ 'ਤੇ ਅੰਦੋਲਨ ਦੇ ਪੱਖ ਵਿਚ ਆਵਾਜ਼ ਬੁਲੰਦ ਕਰਦੇ ਰਹੇ ਸਨ। ਕੁੰਦਨ ਦਾ ਘਰ ਦਿੱਲੀ ਦੇ ਦਵਾਰਕਾ ਵਿਚ ਹੈ।
ਜਲਵਾਯੂ ਤਬਦੀਲੀ ਕਾਰਨ ਅਮਰੀਕੀਆਂ ਦੀ ਸਿਹਤ ਨੂੰ ਨੁਕਸਾਨ : ਓਬਾਮਾ
NEXT STORY