ਅੰਕਾਰਾ— ਤੁਰਕੀ ਨੇ ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ 'ਟਵਿੱਟਰ' ਅਤੇ ਵੀਡਓ ਸਾਈਟ 'ਯੂਟਿਊਬ' 'ਤੇ ਰੋਕ ਲਗਾ ਦਿੱਤੀ ਹੈ। ਇਨ੍ਹਾਂ ਸਾਈਟਾਂ 'ਤੇ ਪਿਛਲੇ ਹਫਤੇ ਅੱਤਵਾਦੀਆਂ ਵੱਲੋਂ ਇਕ ਵਕੀਲ ਨੂੰ ਗਨ ਦਿਖਾ ਕੇ ਬੰਧਕ ਬਣਾਉਣ ਵਾਲੀ ਤਸਵੀਰ ਜਾਰੀ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਘਟਨਾ ਦੌਰਾਨ ਹੋਈ ਗੋਲੀਬਾਰੀ 'ਚ ਜ਼ਖਮੀ ਵਕੀਲ ਦੀ ਹਸਪਤਾਲ 'ਚ ਮੌਤ ਹੋ ਗਈ ਸੀ।
ਰਾਸ਼ਟਰਪਤੀ ਦਫਤਰ ਦੇ ਬੁਲਾਰੇ ਇਬਰਾਹਿਮ ਕਾਲਿਨ ਨੇ ਦੱਸਿਆ ਕਿ ਕੁਝ ਵਕੀਲਾਂ ਨੇ ਇਨ੍ਹਾਂ ਸਾਈਟਾਂ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਮੀਡੀਆ ਸੰਸਥਾਵਾਂ ਇਸ ਮਾਮਲੇ 'ਚ ਅੱਤਵਾਦੀ ਵਿਚਾਰ ਨੂੰ ਫੈਲਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ਦੀ ਮੰਗ ਹੈ ਕਿ ਕਿਸੇ ਵੀ ਇਲੈਕਟ੍ਰੋਨਿਕ ਮਾਧਿਅਮ 'ਚ ਇਸ ਤਸਵੀਰ ਦੀ ਵਰਤੋਂ 'ਤੇ ਰੋਕ ਲਗਣੀ ਚਾਹੀਦੀ ਹੈ।
ਅੱਤਵਾਦੀਆਂ ਨੇ ਪਿਛਲੇ ਹਫਤੇ ਵਕੀਲ ਮੇਹਮਤ ਸਲੀਮ ਕਿਰਾਜ ਨੂੰ ਬੰਧਕ ਬਣਾ ਲਿਆ ਸੀ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਮੁਕਾਬਲੇ 'ਚ ਜ਼ਖਮੀ ਕਿਰਾਜ ਦੀ ਮੌਤ ਹੋ ਗਈ ਸੀ। ਕਾਰਵਾਈ 'ਚ ਉਨ੍ਹਾਂ ਨੂੰ ਬੰਧਕ ਬਣਾਉਣ ਵਾਲੇ ਦੋ ਅੱਤਵਾਦੀ ਵੀ ਮਾਰੇ ਗਏ ਸਨ।
ਕੇਜਰੀਵਾਲ ਦੇ ਲੰਡਨ 'ਚ ਰਹਿਣ ਵਾਲੇ ਫੈਨ ਨੇ ਕੀਤੀ ਭੰਡੀ (ਦੇਖੋ ਤਸਵੀਰਾਂ)
NEXT STORY