ਲੁਧਿਆਣਾ : ਸਮਰਾਲਾ ਸਟੇਸ਼ਨ ਦੇ ਨੇੜੇ ਉਸ ਵੇਲੇ ਸਭ ਹੈਰਾਨ ਰਹਿ ਗਏ ਜਦੋਂ ਇਕ ਪ੍ਰੇਮੀ ਜੋੜੇ ਨੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਿਆ। ਦੋਵਾਂ ਦੀ ਉਮਰ ਲਗਭਗ 20-22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਲੜਕੀ ਦੀ ਪਛਾਣ ਹਰਿਆਣਾ ਦੇ ਪਿੰਡ ਰਦਾਨਾ ਦੀ ਪ੍ਰੀਤੀ ਦੇ ਰੂਪ 'ਚ ਹੋਈ ਹੈ ਜਦਕਿ ਲੜਕੇ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਚੌਂਕੀ ਇੰਚਾਰਜ ਏ.ਐਸ.ਆਈ. ਰਾਮ ਪਾਲ ਮੁਤਾਬਕ ਮੰਗਲਵਾਰ ਸਵੇਰੇ ਲਗਭਗ 11.30 ਵਜੇ ਪ੍ਰੇਮੀ ਜੋੜੇ ਨੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾਣ ਵਾਲੀ ਟ੍ਰੇਨ ਅੱਗੇ ਛਾਲ ਮਾਰ ਦਿੱਤੀ ਅਤੇ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ।
ਇਸ ਦੌਰਾਨ ਜਦੋਂ ਮ੍ਰਿਤਕਾਂ ਦੀ ਤਲਾਸ਼ੀ ਲਈ ਗਈ ਤਾਂ ਲੜਕੀ ਦੇ ਕੋਲੋਂ ਇਕ ਛੋਟਾ ਬੈਗ ਬਰਾਮਦ ਹੋਇਆ ਜਿਸ ਵਿਚ ਕਾਲਜ ਦਾ ਸਰਟੀਫਿਕੇਟ, ਮੋਬਾਈਲ ਅਤੇ ਆਈ.ਡੀ. ਸੀ ਜਿਸ ਨਾਲ ਉਸ ਦੀ ਸ਼ਨਾਖਤ ਹੋਈ। ਪੁਲਸ ਨੇ ਲੜਕੀ ਦੇ ਘਰ ਵਾਲਿਆਂ ਨੂੰ ਖਬਰ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਮਲਾ ਸਾਫ ਹੋ ਸਕੇਗਾ।
ਨਵਾਂ ਪਾਸਪੋਰਟ ਬਣਾਉਣ ਦੇ ਚਾਹਵਾਨਾਂ ਲਈ ਖੁਸ਼ਖਬਰੀ
NEXT STORY