ਫਿਲੌਰ (ਭਟਿਆਰਾ) - ਨਵਾਂ ਪਾਸਪੋਰਟ ਬਣਾਉਣ ਦੇ ਚਾਹਵਾਨ ਲੋਕਾਂ ਨੂੰ ਹੁਣ ਪਾਸਪੋਰਟ ਦੀ ਵੈਰੀਫਿਕੇਸ਼ਨ ਸੰਬੰਧੀ ਥਾਣੇ ਦੇ ਚੱਕਰ ਨਹੀਂ ਮਾਰਨੇ ਪੈਣਗੇ, ਕਿਉਂਕਿ ਵਿਭਾਗ ਨੇ ਆਪਣੀ ਨਵੀਂ ਯੋਜਨਾ ਤਹਿਤ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੈਰੀਫਿਕੇਸ਼ਨ ਦੇ ਕੰਮ ਨੂੰ ਸੁਖਾਲਾ ਕਰ ਦਿੱਤਾ ਹੈ, ਜਿਸ ਦੇ ਆਧਾਰ 'ਤੇ ਪਾਸਪੋਰਟ ਉਪਭੋਗਤਾ ਜਿਥੋਂ ਦਾ ਵਸਨੀਕ ਹੋਵੇਗਾ, ਉਸੇ ਪਿੰਡ ਜਾਂ ਸ਼ਹਿਰ 'ਚ ਜਾ ਕੇ ਖੁਦ ਸਾਂਝ ਕੇਂਦਰਾਂ 'ਚ ਤਾਇਨਾਤ ਮੁਲਾਜ਼ਮ ਉਨ੍ਹਾਂ ਦੀ ਵੈਰੀਫਿਕੈਸ਼ਨ ਕਰਨਗੇ ਅਤੇ ਸਿਰਫ 100 ਰੁਪਏ ਦੀ ਫੀਸ ਨਾਲ ਉਸਦੀ ਸਰਕਾਰੀ ਰਸੀਦ ਵੀ ਦੇਣਗੇ।
ਅੱਜ ਇਥੇ ਥਾਣਾ ਫਿਲੌਰ ਵਿਖੇ ਬਣੇ ਸੁਵਿਧਾ ਕੇਂਦਰ 'ਚ ਇੰਸਪੈਕਸ਼ਨ ਲਈ ਪਹੁੰਚੇ ਐੱਸ. ਪੀ. ਨਰੇਸ਼ ਕੁਮਾਰ ਸ਼ਰਮਾ ਜ਼ਿਲਾ ਕਮਿਊਨਿਟੀ ਪੁਲਸ ਅਫਸਰ ਜਲੰਧਰ ਦਿਹਾਤੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਭਾਗ ਨੇ ਪਾਸਪੋਰਟ ਐਪਲੀਕੈਂਟ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਪੇਸ਼ ਆ ਸਕੇ, ਇਸ ਲਈ ਨਵੀਂ ਯੋਜਨਾ ਤਹਿਤ ਹੁਣ ਲੋਕਾਂ ਨੂੰ ਘਰ ਬੈਠੇ ਹੀ ਇਨਕੁਆਰੀ ਦੀ ਸਹੂਲਤ ਪ੍ਰਦਾਨ ਕੀਤੀ ਹੈ।
ਸ਼ਰਮਾ ਨੇ ਦੱਸਿਆ ਕਿ ਪਾਸਪੋਰਟ ਐਪਲੀਕੈਂਟ ਜਦੋਂ ਆਪਣਾ ਪਾਸਪੋਰਟ ਬਣਵਾਉਣ ਲਈ ਕਾਗਜ਼ਾਤ ਜਮ੍ਹਾ ਕਰਵਾ ਕੇ ਆਵੇਗਾ ਤਾਂ ਉਸ ਦੀ ਪੁਲਸ ਵੈਰੀਫਿਕੇਸ਼ਨ ਲਈ ਵਿਭਾਗ ਕੋਲ ਕਾਗਜ਼ਾਤ ਪਹੁੰਚ ਜਾਣਗੇ, ਜਿਸ 'ਤੇ ਵਿਭਾਗ ਇਕ ਮੈਸਿਜ ਰਾਹੀਂ ਐਪਲੀਕੈਂਟ ਨੂੰ ਦੱਸੇਗਾ ਕਿ ਉਸਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਲਈ ਕਾਗਜ਼ਾਤ ਵਿਭਾਗ ਪਾਸ ਪਹੁੰਚ ਗਏ ਹਨ। ਫਿਰ ਐਪਲੀਕੈਂਟ ਨੂੰ ਇਕ ਹਫਤੇ ਦੇ ਅੰਦਰ ਇਕ ਹੋਰ ਮੈਸਿਜ ਰਾਹੀਂ ਦੱਸਿਆ ਜਾਵੇਗਾ ਕਿ ਸੰਬੰਧਤ ਸਾਂਝ ਕੇਂਦਰ ਤੋਂ ਇਕ ਪੁਲਸ ਅਧਿਕਾਰੀ ਇਨਕੁਆਰੀ ਵਾਸਤੇ ਉਨ੍ਹਾਂ ਦੇ ਘਰ ਆ ਰਿਹਾ ਹੈ ਅਤੇ ਮੌਕੇ 'ਤੇ ਹੀ ਐਪਲੀਕੈਂਟ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡ ਦੇ 2 ਮੋਹਤਬਰ ਵਿਅਕਤੀਆਂ ਜਿਵੇਂ ਸਰਪੰਚ, ਪੰਚ, ਨੰਬਰਦਾਰ, ਕੌਂਸਲਰ ਆਦਿ ਨੂੰ ਮੌਜੂਦ ਰੱਖੇ ਤਾਂ ਜੋ ਇਨਕੁਆਰੀ ਕਰਨ ਆ ਰਹੇ ਮੁਲਾਜ਼ਮ ਨੂੰ ਵੀ ਕਿਸੇ ਕਿਸਮ ਦੀ ਦਿੱਤਕ ਪੇਸ਼ ਨਾ ਆ ਸਕੇ।
ਮੌਕੇ 'ਤੇ ਹੀ ਐਪਲੀਕੈਂਟ ਪਾਸੋਂ 100 ਰੁਪਏ ਫੀਸ ਲਈ ਜਾਵੇਗੀ, ਜਿਸਦੀ ਰਸੀਦ ਵੀ ਨਾਲ ਹੀ ਕੱਟ ਕੇ ਦੇ ਦਿੱਤੀ ਜਾਵੇਗੀ ਅਤੇ ਐਪਲੀਕੈਂਟ ਸਮੇਤ ਦੋਵਾਂ ਮੋਹਤਬਰ ਵਿਅਕਤੀਆਂ ਅਤੇ ਇਨਕੁਆਰੀ ਕਰਨ ਆਏ ਮੁਲਾਜ਼ਮ ਦੀ ਫੋਟੋ ਖਿੱਚੀ ਜਾਵੇਗੀ, ਜੋ ਕਿ ਸਰਕਾਰੀ ਰਿਕਾਰਡ ਵਿਚ ਰੱਖੀ ਜਾਵੇਗੀ। ਜਦੋਂ ਇਨਕੁਆਰੀ ਕਰਨ ਉਪਰੰਤ ਪਾਸਪੋਰਟ ਐਪਲੀਕੈਂਟ ਦੇ ਕਾਗਜ਼ਾਤ ਜਲੰਧਰ ਹੈੱਡ ਕੁਆਟਰ ਵਿੱਚ ਜਾਣਗੇ ਤਾਂ ਉਥੋਂ ਵੀ ਇਕ ਮੈਸਿਜ ਰਾਹੀਂ ਐਪਲੀਕੈਂਟ ਨੂੰ ਸੂਚਨਾ ਦਿੱਤੀ ਜਾਵੇਗੀ।
ਗੈਂਗਸਟਰ ਭਾਨਾ ਨੇ ਸੁੱਖਾ ਦੀ 'ਲਵ ਮੈਰਿਜ' ਸੰਬੰਧੀ ਕੀਤਾ ਹੁਣ ਤੱਕ ਦਾ ਵੱਡਾ ਖੁਲਾਸਾ (ਤਸਵੀਰਾਂ)
NEXT STORY