ਤਰਨਤਾਰਨ : ਥਾਣਾ ਖੇਮਕਰਨ ਦੀ ਪੁਲਸ ਵਲੋਂ ਇਕ ਵਿਅਕਤੀ ਨੂੰ 315 ਬੋਰ ਨਜਾਇਜ਼ ਦੇਸੀ ਕੱਟੇ ਅਤੇ ਪੰਜ ਜਿੰਦਾ ਰੋਂਦਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਨੇ ਦੱਸਿਆ ਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਗੁਰਲਾਲ ਨਾਮਕ ਨੌਜਵਾਨ ਦੀ ਤਲਾਸ਼ੀ ਲਈ ਜਿਸ ਤੋਂ ਇਹ ਨਜਾਇਜ਼ ਹਥਿਆਰ ਬਰਾਮਦ ਹੋਇਆ ਹੈ।
ਉਧਰ ਦੂਜੇ ਪਾਸੇ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਕਰਕੇ ਉਸ ਨੇ ਇਹ ਹਥਿਆਰ ਆਪਣੇ ਕੋਲ ਰੱਖਿਆ ਹੈ। ਫਿਲਹਾਲ ਪੁਲਸ ਨੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਰੋਧ ਦੇ ਵਿਚ 'ਨਾਨਕ ਸ਼ਾਹ ਫਕੀਰ' ਦਾ ਮਿਊਜ਼ੀਕ ਲਾਂਚ
NEXT STORY