ਗੁਰੂ ਨਾਨਕ ਦੇਵ ਜੀ 'ਤੇ ਬਣੀ ਫਿਲਮ 'ਨਾਨਕ ਸ਼ਾਹ ਫਕੀਰ' ਦਾ ਮਿਊਜ਼ੀਕ ਮੰਗਲਵਾਰ ਨੂੰ ਦਿੱਲੀ 'ਚ ਲਾਂਚ ਹੋਇਆ। ਨਾਲ ਹੀ ਐਸ.ਜੀ.ਪੀ.ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਫਿਲਮ 'ਤੇ ਬੈਨ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ 'ਚ ਗੁਰੂ ਨਾਨਕ ਦੇਵ ਜੀ ਨੂੰ ਇਨਸਾਨ ਦੇ ਰੂਪ 'ਚ ਦਿਖਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ।
ਫਿਲਮ ਦੇ ਪ੍ਰੋਡਿਊਸਰ ਹਰਿੰਦਰ ਸਿੱਕਾ ਨੇ ਕਿਹਾ ਕਿ ਫਿਲਮ 'ਚ ਕੰਪਿਊਟਰ ਗ੍ਰਾਫੀਕਸ ਦੀ ਵਰਤੋਂ ਹੋਈ ਹੈ। 3 ਮਹੀਨੇ ਪਹਿਲਾਂ ਇਹ ਫਿਲਮ ਐਸ.ਜੀ.ਪੀ.ਸੀ ਨੂੰ ਵੀ ਦਿਖਾ ਦਿੱਤੀ ਸੀ। ਉਸ ਨੇ ਕੁਝ ਬਦਲਾਅ ਕਹੇ ਸਨ, ਜਿਨ੍ਹਾਂ ਨੂੰ ਕਰ ਦਿੱਤਾ ਗਿਆ ਹੈ। ਹੁਣ ਵੀ ਕਿਸੇ ਨੂੰ ਇਤਰਾਜ਼ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ।
ਫਿਲਮ ਸੈਂਸਰ ਬੋਰਡ ਤੋਂ ਪਾਸ ਹੈ ਅਤੇ 17 ਅਪ੍ਰੈਲ ਨੂੰ ਹੀ ਰਿਲੀਜ਼ ਹੋਵੇਗੀ। ਫਿਲਮ 'ਚ ਪੰ. ਜਸਰਾਜ ਨੇ ਸਬਦ ਗਾਇਆ ਹੈ। ਉਨ੍ਹਾਂ ਦੇ ਇਲਾਵਾ ਭਾਈ ਨਿਰਮਲ ਸਿੰਘ, ਸੋਨੂੰ ਨਿਗਮ, ਕੈਲਾਸ਼ ਖੇਰ ਨੇ ਵੀ ਆਵਾਜ਼ ਦਿੱਤੀ ਹੈ। ਮਿਊਜ਼ੀਕ ਉੱਤਮ ਸਿੰਘ ਦਾ ਹੈ ਅਤੇ ਮੇਂਟਰ ਏ.ਆਰ. ਰਹਿਮਾਨ ਹਨ।
ਛੋਟੀ ਉਮਰੇ ਲੱਗਿਆ ਇਸ਼ਕ ਪਰ ਰਾਸ ਨਾ ਆਇਆ, ਖੁਦ 'ਤੇ ਕਹਿਰ ਕਮਾਇਆ
NEXT STORY