ਜਲੰਧਰ (ਧਵਨ)-ਰਾਤ ਨੂੰ ਪੁਲਸ ਨਾਕੇ ਲਗਾਉਣ ਨਾਲ ਅਪਰਾਧਾਂ 'ਤੇ ਲੱਗੀ ਰੋਕ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰ ਯੁਰਿੰਦਰ ਸਿੰਘ ਹੇਅਰ ਨੇ ਸਾਰੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਰਾਤ ਨੂੰ ਲੱਗਣ ਵਾਲੇ ਨਾਕਿਆਂ ਨੂੰ ਹੋਰ ਮਜ਼ਬੂਤ ਬਣਾਉਣ। ਰਾਤ ਦੇ ਸਮੇਂ ਪੁਲਸ ਅਧਿਕਾਰੀ ਖੁਦ ਇਨ੍ਹਾਂ ਨਾਕਿਆਂ ਦੀ ਚੈਕਿੰਗ ਕਰਨ। ਰਾਤ ਨੂੰ ਗੁਜ਼ਰਨ ਵਾਲੇ ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾਵੇ ਤਾਂ ਕਿ ਸ਼ਰਾਰਤੀ ਅਨਸਰਾਂ ਨੂੰ ਪੁਲਸ ਦਾ ਡਰ ਬਣਿਆ ਰਹੇ।
ਪੁਲਸ ਕਮਿਸ਼ਨਰ ਹੇਅਰ ਨੇ ਡੀ. ਸੀ. ਪੀ. ਰਾਜਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਖੁਦ ਵੀ ਇਨ੍ਹਾਂ ਨਾਕਿਆਂ ਨੂੰ ਲੈ ਕੇ ਉਨ੍ਹਾਂ ਨੂੰ ਰਿਪੋਰਟ ਦੇਣ। ਰਾਤ ਨੂੰ ਲੱਗਣ ਵਾਲੇ ਨਾਕੇ ਦਰਜਨ ਤੋਂ ਜ਼ਿਆਦਾ ਥਾਵਾਂ 'ਤੇ ਲਗਾਏ ਜਾ ਰਹੇ ਹਨ। ਸੰਬੰਧਿਤ ਖੇਤਰਾਂ ਦੇ ਪੁਲਸ ਅਧਿਕਾਰੀ ਇਨ੍ਹਾਂ ਨਾਕਿਆਂ ਦੀ ਚੈਕਿੰਗ ਲਈ ਜਾਂਦੇ ਹਨ। ਤਿਉਹਾਰੀ ਮੌਸਮ ਤੋਂ ਪਹਿਲਾਂ ਖੁਦ ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਇਨ੍ਹਾਂ ਨਾਕਿਆਂ ਦੀ ਚੈਕਿੰਗ ਕਰ ਰਹੇ ਸਨ।
ਦੱਸਿਆ ਜਾਂਦਾ ਹੈ ਕਿ ਪੁਲਸ ਕਮਿਸ਼ਨਰ ਵਲੋਂ ਹੁਣ ਸ਼ਹਿਰ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ ਲਈ ਦਿੱਤੇ ਗਏ ਤਾਜ਼ਾ ਨਿਰਦੇਸ਼ਾਂ ਤੋਂ ਬਾਅਦ ਹੁਣ ਸ਼ਰਾਰਤੀ ਅਨਸਰਾਂ ਦੀ ਖੈਰ ਨਹੀਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਸ ਕਮਿਸ਼ਨਰ ਨੇ ਪਿਛਲੇ ਦੋ ਦਿਨਾਂ 'ਚ ਅਧਿਕਾਰੀਆਂ ਨਾਲ ਜੋ ਮੀਟਿੰਗਾਂ ਕੀਤੀਆਂ ਹਨ, ਉਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਵਾਲੇ ਹਨ।
ਸ਼ਹਿਰ 'ਚ ਦਿਨ 'ਚ ਤਾਂ ਪੁਲਸ ਅਧਿਕਾਰੀਆਂ ਵਲੋਂ ਚੈਕਿੰਗ ਅਭਿਆਨ ਚਲਾਇਆ ਹੀ ਜਾਂਦਾ ਹੈ ਪਰ ਰਾਤ ਦੇ ਸਮੇਂ ਲੱਗਣ ਵਾਲੇ ਨਾਕਿਆਂ ਕਾਰਨ ਲੋਕ ਹੁਣ ਚੈਨ ਦੀ ਨੀਂਦ ਸੌਂ ਰਹੇ ਹਨ। ਰਾਤ ਦੇ ਸਮੇਂ ਪੁਲਸ ਅਧਿਕਾਰੀ ਖੁਦ ਫੀਲਡ 'ਚ ਉਤਰੇ ਹੁੰਦੇ ਹਨ। ਕਮਿਸ਼ਨਰ ਹੇਅਰ ਨੇ ਕਿਹਾ ਕਿ ਜਲਦੀ ਹੀ ਪੁਲਸ ਵਲੋਂ ਕੁਝ ਹੋਰ ਸੁਧਾਰਾਂ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਜਾਣਗੇ।
ਅਸਲਾ ਨਜਾਇਜ਼ ਰੱਖਿਆ, ਤਾਹੀਓਂ ਤਾਂ ਗਿਆ ਚੱਕਿਆ... (ਵੀਡੀਓ)
NEXT STORY