ਲੁਧਿਆਣਾ : ਆਮ ਆਦਮੀ ਪਾਰਟੀ ਵਿਚ ਚੱਲ ਰਹੇ ਘਮਾਸਾਨ 'ਤੇ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਹੀ ਅੰਦਾਜ਼ ਵਿਚ ਚੁਟਕੀ ਲਈ ਹੈ। ਲੁਧਿਆਣਾ ਵਿਖੇ ਇਕ ਪ੍ਰੋਗਰਾਮ ਦੌਰਾਨ ਬੱਬੂ ਮਾਨ ਨੇ ਇਕ ਕਵਿਤਾ ਬੋਲ ਕੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਫੁੱਟ 'ਤੇ ਫਿਕਰੇ ਕੱਸੇ। ਬੱਬੂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਫੌਕੀ ਮੈਂ-ਮੈਂ ਵਿਚ ਪੈ ਗਈ ਹੈ ਅਤੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨਾਲ ਮਾੜਾ ਸਲੂਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੱਬੂ ਮਾਨ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਰਹੇ ਹਨ ਪਰ ਹਾਲ ਹੀ ਵਿਚ ਪਾਰਟੀ ਵਿਚਾਲੇ ਹੋ ਰਹੇ ਘਮਾਸਾਨ ਨੇ ਬੱਬੂ ਮਾਨ ਦਾ ਪਾਰਟੀ ਪ੍ਰਤੀ ਵਿਚਾਰ ਬਦਲ ਦਿੱਤਾ ਹੈ। ਤੁਸੀਂ ਵੀ ਦੇਖੋ ਬੱਬੂ ਮਾਨ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਹੜੀ ਕਵਿਤਾ ਬੋਲੀ...
ਜਿਹਦੀ ਕੁਰਸੀ ਉਹਦੇ ਚੇਲੇ ਕੇਜਰੀ ਸੱਤਰਾਂ ਦੇ ਵਿਚ ਖੇਲੇ
ਯੋਗਿੰਦਰ ਮੱਖੀਆਂ ਦੇ ਵਾਂਗ ਕੱਢ 'ਤਾ,
ਜਿਹਦਿਨ ਈਦ ਨੂੰ ਬੁੜਕਣ ਛੇਲੇ
ਦਿੱਲੀ ਹੀਰ, ਕੇਜਰੀ ਸੈਦਾਂ, ਭੂਸ਼ਣ ਤੂੰ ਚੱਲ ਜੰਗਲ ਵੇਲੇ
ਫੌਕੀ ਮੈਂ-ਮੈਂ ਦੇ ਵਿਚ ਪੈ ਗਏ, ਦੁਨੀਆ ਗੱਡ ਕੇ ਦੇਖੇ ਡੇਲੇ
ਸੀਲਿੰਗ ਐਕਟ ਦੀ ਖਾਤਿਰ ਨਾਟਕ, ਅੱਜਕਲ ਹਰ ਇਕ ਪਾਰਟੀ ਖੇਡੇ
ਸਾਰੇ ਮੁਲਕ ਦਾ ਢਿੱਡ ਜਿਹਾ ਭਰਦਾ, ਜੱਟ ਵਿਚਾਰਾ ਤੰਗੀਆਂ ਝੇਲੇ
ਮਿੱਸੀ ਰੋਟੀ ਖਾ ਕੇ ਚਟਨੀ ਦੇ ਨਾਲ, ਸਾਡੇ ਕਰਮਾਂ 'ਚ ਕਿੱਥੇ ਕੇਲੇ
ਕੀਮਤ ਸੂਚਕਾਂਕ ਨਾਲ ਜੋੜੋ ਦੇਖੋ ਫਿਰ ਬਣਾਉਂਦੇ ਰੇਲੇ
ਐਨੀਆਂ ਤੰਗੀਆਂ ਤੁਰਸ਼ੀਆਂ ਕੱਟ ਕੇ, ਫਿਰ ਵੀ ਮਸਤੀ ਦੇ ਵਿਚ ਖੇਲੇ
ਪੂਰੇ ਮੁਲਕ 'ਚ ਮੇਰਾ ਪੰਜਾਬ ਹੈ, ਜਿੱਥੇ ਲੱਗਦੇ ਅਖਾੜੇ ਤੇ ਮੇਲੇ...।
ਸਾਬਕਾ ਚੇਅਰਮੈਨ ਦੇ ਖੇਤ 'ਚੋਂ ਫੜੀ ਚੂਰਾ-ਪੋਸਤ ਦੀ ਫਸਲ
NEXT STORY