ਫਤਿਹਗੜ੍ਹ ਸਾਹਿਬ (ਮਹਿਕ)-ਦੋ ਵੱਖ-ਵੱਖ ਹਾਦਿਸਆਂ ਵਿਚ ਤਿੰਨ ਵਿਅਕਤੀਆਂ ਦੀ ਜ਼ਖਮੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੁੱਧਵਾਰ ਦੀ ਸਵੇਰੇ ਸਾਢੇ 8 ਵਜੇ ਦੇ ਕਰੀਬ 24 ਸਾਲਾ ਕੇਸਰ ਸਿੰਘ ਵਾਸੀ ਬ੍ਰਾਹਮਣ ਮਾਜਰਾ ਆਪਣੇ ਇਕ 32 ਸਾਲਾ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਹਿਮੂਦਪੁਰ ਨਾਲ ਹੀਰੋ ਹਾਂਡੇ ਤੇ ਸਵਾਰ ਹੋ ਕੇ ਨਜਦੀਕੀ ਰਿਸ਼ਤੇਦਾਰ ਜੋ ਕਿ 1 ਅਪ੍ਰੈਲ ਤੋਂ ਲਾਪਤਾ, ਦੀ ਭਾਲ ਵਿਚ ਜਾ ਰਹੇ ਸਨ।
ਜਦੋ ਉਨ੍ਹਾਂ ਦੇ ਵਾਹਨ ਨੂੰ ਇਕ ਇਨੋਵਾ ਨੇ ਟੱਕਰ ਮਾਰ ਦਿੱਤੀ। ਜਖਮੀਆਂ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਭਰਤੀ ਕਰਵਾਇਆ ਗਿਆ। ਇਕ ਹੋਰ ਹਾਦਸੇ 'ਚ ਪਿੰਡ ਰਣੋ ਨਿਵਾਸੀ ਰਜਿੰਦਰ ਉਸ ਸਮੇਂ ਜ਼ਖਮੀਂ ਹੋ ਗਿਆ, ਜਦੋਂ ਉਸ ਦੇ ਬੱਜਰੀ ਦੇ ਟਰਾਲੇ ਨੂੰ ਇਕ ਸੈਲੰਡਰਾਂ ਨਾਲ ਲੱਦੇ ਵੱਡੇ ਟਰੱਕ ਨੇ ਸੌਂਢਾ ਨਹਿਰ ਨੇੜੇ ਟੱਕਰ ਮਾਰ ਦਿੱਤੀ। ਜਖਮੀ ਰਜਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਭਰਤੀ ਕਰਵਾਇਆ ਗਿਆ।
OMG : ਬੱਬੂ ਮਾਨ ਨੇ ਮਖੌਲ ਭਰੇ ਅੰਦਾਜ਼ 'ਚ ਦਿੱਤੀਆਂ ਬਦਅਸੀਸਾਂ (ਵੀਡੀਓ)
NEXT STORY