ਗੁਰਦਾਸਪੁਰ (ਵਿਨੋਦ)-ਬੀਤੇ ਦਿਨ ਸਰਹੱਦੀ ਪਿੰਡ ਤਾਰਾਗੜ੍ਹ ਬੇਗੋਵਾਲ 'ਚ ਜਿਸ ਔਰਤ ਸਮੇਤ ਉਸ ਦੇ ਢਾਈ ਸਾਲ ਦੇ ਲੜਕੇ ਅਤੇ 28 ਦਿਨ ਦੀ ਲੜਕੀ ਦੀ ਨਾਲ ਮੌਤ ਹੋ ਗਈ ਸੀ, ਉਨ੍ਹਾਂ ਤਿੰਨਾਂ ਦਾ ਪਿੰਡ ਵਿਚ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਲਗਭਗ ਸਾਰਾ ਪਿੰਡ ਹਾਜ਼ਰ ਸੀ।
ਜ਼ਿਲਾ ਪੁਲਸ ਮੁਖੀ ਰਾਕੇਸ਼ ਕੌਸਲ ਅਨੁਸਾਰ ਅਜੇ ਤੱਕ ਇਸ ਕੇਸ ਸਬੰਧੀ ਬੇਸ਼ੱਕ ਮ੍ਰਿਤਕਾਂ ਦੇ ਪਤੀ, ਸੱਸ, ਨਨਾਣ ਤੇ ਜਵਾਈ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਕਿਉਂਕਿ ਇਸ ਮਾਮਲੇ ਵਿਚ ਬਹੁਤ ਹੀ ਡੂੰਗਾਈ ਨਾਲ ਜਾਂਚ ਕੀਤੀ ਜਾਣੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਮੀਨੂ, ਉਸ ਦੇ ਢਾਈ ਸਾਲ ਦੇ ਲੜਕੇ ਕਿਸੂ ਅਤੇ 28 ਦਿਨ ਦੀ ਧੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਕੇ ਉਨ੍ਹਾਂ ਦਾ ਪੁਲਸ ਸੁਰੱਖਿਆ ਵਿਚ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਮ੍ਰਿਤਕਾ ਮੀਨੂ ਦੇ ਪਿਤਾ ਸੁਰਿੰਦਰ ਕੁਮਾਰ ਨਿਵਾਸੀ ਭਗਵਾਨਪੁਰ ਦੇ ਬਿਆਨ ਦੇ ਆਧਾਰ 'ਤੇ ਤਾਰਾਗੜ੍ਹ ਪੁਲਸ ਸਟੇਸ਼ਨ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਤੋਂ ਇਕ ਚੈਨਲ 'ਤੇ ਮ੍ਰਿਤਕਾ ਦੀ ਸੱਸ ਚਾਂਦ ਰਾਣੀ ਅਤੇ ਪਤੀ ਵਿਸ਼ਾਲ ਗੁਪਤਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਪੁਲਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਦੋ ਵੱਖ-ਵੱਖ ਹਾਦਸਿਆਂ 'ਚ 2 ਵਿਅਕਤੀ ਜ਼ਖਮੀਂ
NEXT STORY