ਰਾਏਕੋਟ(ਭੱਲਾ, ਰਛੀਨ)- ਬਾਲੀਵੁੱਡ ਸੁਪਰ ਸਟਾਰ ਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਫਿਲਮੀ ਅਦਾਕਾਰ ਧਰਮਿੰਦਰ ਦਿਓਲ ਰਾਏਕੋਟ ਤਹਿਸੀਲ ਵਿਚ ਆਪਣੇ ਨਿੱਜੀ ਕੰਮ ਲਈ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਦੇਖ ਕੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਇਕੱਠੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਆਪਣੇ ਜੱਦੀ ਪਿੰਡ ਡਾਂਗੋ ਵਿਖੇ ਪਈ ਉਨ੍ਹਾਂ ਦੇ ਪਰਿਵਾਰ ਦੀ ਜ਼ਮੀਨ ਦੀ ਗਿਫਟ ਡੀਡ ਆਪਣੇ ਚਚੇਰੇ ਭਰਾਵਾਂ ਦੇ ਨਾਂ ਕਰਵਾਉਣ ਲਈ ਇਥੇ ਪੁੱਜੇ ਸਨ। ਜ਼ਿਕਰਯੋਗ ਹੈ ਕਿ ਜੱਦੀ ਪਿੰਡ ਡਾਂਗੋ ਵਿਚ ਉਨ੍ਹਾਂ ਦੀ 19 ਕਨਾਲ 11 ਮਰਲੇ ਜੱਦੀ ਜ਼ਮੀਨ ਸਥਿਤ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਚਚੇਰੇ ਭਰਾ ਮਨਜੀਤ ਸਿੰਘ ਤੇ ਸ਼ਿੰਗਾਰਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਡਾਂਗੋ ਨੂੰ ਤੋਹਫੇ ਵਜੋਂ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਧਰਮਿੰਦਰ ਦਾ ਬਚਪਨ ਪਿੰਡ ਡਾਂਗੋ ਤੇ ਰਾਏਕੋਟ ਦੀਆਂ ਗਲੀਆਂ ਵਿਚ ਬੀਤਿਆ ਸੀ ਪਰ ਪਿਤਾ ਕੇਵਲ ਕ੍ਰਿਸ਼ਨ ਦੀ ਨੌਕਰੀ ਦੌਰਾਨ ਬਦਲੀ ਹੋਣ ਕਾਰਨ ਉਹ ਪਰਿਵਾਰ ਸਮੇਤ ਪਿੰਡ ਸਾਹਨੇਵਾਲ ਜਾ ਕੇ ਵਸ ਗਏ ਸਨ ਜਦਕਿ ਉਨ੍ਹਾਂ ਦੇ ਦਾਦਾ ਨਰੈਣ ਦਾਸ ਰਾਏਕੋਟ ਵਿਖੇ ਪਟਵਾਰੀ ਦੀ ਨੌਕਰੀ ਕਰਦੇ ਸਨ ਜਿਉਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਧਰਮਿੰਦਰ ਦੇ ਆਉਣ ਦੀ ਖਬਰ ਮਿਲੀ ਤਾਂ ਵੱਡੀ ਗਿਣਤੀ ਵਿਚ ਲੋਕ ਤਹਿਸੀਲ ਦਫਤਰ ਪਹੁੰਚ ਗਏ ਤੇ ਉਨ੍ਹਾਂ ਦਾ ਸਾਥ ਪਾ ਕੇ ਖੁਸ਼ ਨਸੀਬ ਸਮਝ ਰਹੇ ਸਨ।
ਤਹਿਸੀਲ ਕੰਪਲੈਕਸ ਵਿਚ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਤੇ ਹੋਰ ਸਟਾਫ ਮੈਂਬਰਾਂ ਵਿਚ
ਵੀ ਧਰਮਿੰਦਰ ਨੂੰ ਮਿਲਣ ਲਈ ਕਾਫੀ ਉਤਸ਼ਾਹ ਦੇਖਿਆ ਗਿਆ।
ਇਕ ਹੋ ਕੇ ਜੀਅ ਨਾ ਸਕੇ ਪਰ ਮਰ ਕੇ ਇਕ ਹੋਏ...!
NEXT STORY