ਜਲੰਧਰ-ਯੂਪੀ ਤੋਂ ਡੇਢ ਸਾਲ ਪਹਿਲਾਂ ਇੱਥੇ ਕੰਮ ਕਰਨ ਆਈ ਮਾਸੂਮ ਬੱਚੀ ਦਾ ਭਰਾ ਜਦੋਂ ਉਸ ਨੂੰ ਲੈਣ ਆਇਆ ਤਾਂ ਉਸ ਨੂੰ ਆਪਣੀ ਭੈਣ 'ਤੇ ਅੱਤਿਆਚਾਰ ਕਰਨ ਵਾਲੀ ਕੋਠੀ ਮਾਲਕਣ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ। ਜਾਣਕਾਰੀ ਮੁਤਾਬਕ ਬੱਚੀ ਦਾ ਭਰਾ ਜਦੋਂ ਉਸ ਨੂੰ ਤਿੰਨ ਦਿਨ ਪਹਿਲਾਂ ਆਪਣੇ ਘਰ ਲਿਜਾਣ ਲਈ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਕੋਠੀ ਦੀ ਮਾਲਕਣ ਉਸ ਦੀ ਭੈਣ 'ਤੇ ਕਿੰਨਾ ਜ਼ੁਲਮ ਕਰਦੀ ਹੈ।
ਮਾਸੂਮ ਬੱਚੀ ਦੀ ਮਾਸੀ ਨੇ ਹੀ ਇਕ ਸਿਵਲ ਲਾਈਨ ਕੋਲ ਇਕ ਕੋਠੀ 'ਚ ਬੱਚੀ ਨੂੰ ਕੰਮ 'ਤੇ ਰਖਵਾਇਆ ਸੀ। ਕੋਠੀ ਦੀ ਮਾਲਕਣ ਬੱਚੀ ਦੇ ਸਰੀਰ 'ਤੇ ਗਰਮ ਚਾਕੂ ਲਗਾਉਂਦੀ ਸੀ ਅਤੇ ਉਸ ਦੀਆਂ ਉਂਗਲੀਆਂ 'ਤੇ ਗਰਮ ਪਾਣੀ ਵੀ ਡੌਲ ਦਿੰਦੀ ਸੀ। ਜਦੋਂ ਬੱਚੀ ਦੇ ਪਰਿਵਾਰ ਵਾਲਿਆਂ ਦਾ ਫੋਨ ਆਉਂਦਾ ਤਾਂ ਬੱਚੀ ਡਰਦੇ ਮਾਰੇ ਕਿਸੇ ਨੂੰ ਕੁਝ ਨਹੀਂ ਦੱਸਦੀ ਸੀ। ਜਦੋਂ ਬੱਚੀ ਦਾ ਭਰਾ ਉਸ ਨੂੰ ਮਿਲਣ ਲਈ ਜਾਂਦਾ ਤਾਂ ਉਸ ਨੂੰ ਬੱਚੀ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ।
ਤਿੰਨ ਦਿਨ ਪਹਿਲਾਂ ਜਦੋਂ ਉਹ ਬੱਚੀ ਨੂੰ ਪਿੰਡ ਲੈ ਗਿਆ ਤਾਂ ਉਸ ਦੇ ਹੱਥਾਂ, ਪਿੱਠ ਤੇ ਗਰਦਨ 'ਤੇ ਗਰਮ ਚਾਕੂ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਪੁੱਛਣ 'ਤੇ ਬੱਚੀ ਨੇ ਸਭ ਕੁਝ ਦੱਸ ਦਿੱਤਾ। ਪਰਿਵਾਰ ਵਾਲਿਆਂ ਨੇ ਵੁਈ ਕੇਅਰ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕੀਤਾ ਅਤੇ ਸੁਸਾਇਟੀ ਪ੍ਰਧਾਨ ਨੇ ਬੱਚੀ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ। ਪੁਲਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ।
ਆਨਰ ਕਿਲਿੰਗ : ਪਿਆਰ ਕਰਨ ਦੀ ਭੁੱਲ ਕਰ ਬੈਠੀ ਧੀ, ਸਹਿ ਨਾ ਸਕੇ ਮਾਪੇ
NEXT STORY