ਫਿਰੋਜਪੁਰ-ਆਪਣੀ ਇੱਜ਼ਤ ਬਚਾਉਣ ਖਾਤਰ ਮਾਪਿਆਂ ਨੇ ਫੁੱਲਾਂ ਵਾਂਗ ਪਾਲੀ ਧੀ ਨੂੰ ਇਕ ਵਾਰ ਫਿਰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਫਿਰੋਜਪੁਰ ਦਾ ਹੈ, ਜਿੱਥੇ ਇਕ ਪਿਤਾ ਨੇ ਇਸ ਲਈ ਆਪਣੀ ਧੀ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਪਿਆਰ ਕਰਨ ਦੀ ਭੁੱਲ ਕਰ ਬੈਠੀ ਸੀ।
ਜਾਣਕਾਰੀ ਮੁਤਾਬਕ ਫਿਰੋਜਪੁਰ ਦੀ ਰਹਿਣ ਵਾਲੀ 20 ਸਾਲਾ ਕੁੜੀ ਸੁਨੀਤਾ ਇਕ ਮੁੰਡੇ ਦੇ ਇਸ਼ਕ 'ਚ ਪੈ ਗਈ ਅਤੇ ਉਸ ਨਾਲ ਵਿਆਹ ਕਰਨ ਦੀ ਜ਼ਿੱਦ ਕਰਨ ਲੱਗੀ। ਕੁੜੀ ਦੇ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਨੂੰ ਲੈ ਕੇ ਘਰ 'ਚ ਕਾਫੀ ਝਗੜਾ ਵੀ ਹੋਇਆ। ਕੁੜੀ ਦੇ ਮਾਪਿਆਂ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਤਾਂ ਇਕ ਦਿਨ ਗੁੱਸੇ 'ਚ ਆਏ ਪਿਤਾ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਰੌਲਾ ਪਾ ਦਿੱਤਾ ਕਿ ਉਸ ਦੀ ਧੀ ਕਰੰਟ ਲੱਗਣ ਨਾਲ ਮਰ ਗਈ ਹੈ।
ਪੁਲਸ ਨੇ ਕੁੜੀ ਦਾ ਪੋਸਟ ਮਾਰਟਮ ਕਰਾਇਆ ਤਾਂ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਮਾਪਿਆਂ ਦੇ ਹਵਾਲੇ ਕਰ ਦਿੱਤੀ। ਜਦੋਂ ਪੋਸਟ ਮਾਰਟਮ ਦੀ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਕੁੜੀ ਦੀ ਮੌਤ ਕਰੰਟ ਲੱਗਣ ਨਾਲ ਨਹੀਂ, ਸਗੋਂ ਗਲਾ ਘੁੱਟਣ ਨਾਲ ਹੋਈ ਹੈ, ਜਿਸ ਤੋਂ ਬਾਅਦ ਪੁਲਸ ਨੇ ਕੁੜੀ ਦੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਪਿਤਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਸਾਹਾਂ 'ਚ ਵਸ ਗਈ ਯਾਰ ਦੀ ਯਾਰੀ, ਦੇਖਦੀ ਰਹਿ ਗਈ ਦੁਨੀਆ ਸਾਰੀ (ਤਸਵੀਰਾਂ)
NEXT STORY