ਤਰਨਤਾਰਨ-ਤਰਨਤਾਰਨ ਦੇ ਜੰਡਿਆਲਾ ਰੋਡ ਬਾਈਪਾਸ 'ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਪੰਜਾਬ ਰੋਡਵੇਜ਼ ਦੇ ਬੱਸ ਕੰਡਕਟਰ ਨੂੰ ਪੁਲਸ ਮੁਲਾਜ਼ਮ ਨੇ ਆਪਣੇ ਸਾਥੀਆਂ ਸਮੇਤ ਮਿਲ ਕੇ ਕੁਟਾਪਾ ਚਾੜ੍ਹ ਦਿੱਤਾ। ਪੁਲਸ ਮੁਲਾਜ਼ਮਾਂ ਨੇ ਸ਼ਰੇਆਮ ਬੱਸ 'ਚ ਬਾਹਰ ਕੱਢ ਕੇ ਕੰਡਕਟਰ ਦਾ ਕੁਟਾਪਾ ਚਾੜ੍ਹਿਆ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀਂ ਹੋ ਗਿਆ।
ਇਸ ਦੇ ਵਿਰੋਧ 'ਚ ਬੱਸ ਕਰਮਚਾਰੀਆਂ ਨੇ ਤਰਨਤਾਰਨ ਡਿਪੂ ਦੀਆਂ ਬੱਸਾਂ ਚੌਂਕ 'ਚ ਖੜ੍ਹੀਆਂ ਕਰ ਦਿੱਤੀਆਂ ਅਤੇ ਜਾਮ ਲਗਾ ਦਿੱਤਾ। ਜਾਮ ਨੂੰ ਖੁਲਵਾਉਣ ਲਈ ਡੀ. ਐੱਸ. ਪੀ. ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਜ਼ਿਕਰਯੋਗ ਹੈ ਕਿ ਇਕ ਵਾਰ ਫਿਰ ਇਸ ਗੁੰਡਾਗਰਦੀ ਨੇ ਪੁਲਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਹੋਟਲ 'ਚ ਬਣਾਈ ਨਿਊਡ ਵੀਡੀਓ ਦੇ ਸਹਾਰੇ ਕਈ ਸਾਲਾਂ ਤੱਕ ਇੱਜ਼ਤ ਨਾਲ ਖੇਡਦਾ ਰਿਹਾ
NEXT STORY