ਮੁੰਬਈ- ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਆਪਣੇ ਪਤੀ ਕੁਣਾਲ ਖੇਮੂ ਦੇ ਨਾਲ ਮੁੰਬਈ 'ਚ ਇਕ ਟੀ.ਵੀ ਬ੍ਰਾਂਡ ਦੇ ਲਾਂਚ 'ਤੇ ਪਹੁੰਚੀ। ਇਸ ਮੌਕੇ 'ਤੇ ਵੀਜੇ ਅਦਾਕਾਰ ਰਣਵਿਜੇ ਸਿੰਘ ਅਤੇ ਫੋਟੋਗ੍ਰਾਫਰ ਅਤੁਲ ਫਸਬੇਕਰ ਵੀ ਸਨ। ਇਸ ਇਵੈਂਟ 'ਚ ਸੋਹਾ ਕੁਝ ਅਜਿਹਾ ਬੋਲ ਗਈ ਜਿਸ 'ਚ ਉਸ ਨੇ ਜਾਣਕਾਰੀ ਦੇ ਮਾਮਲੇ 'ਚ ਆਲੀਆ ਨੂੰ ਵੀ ਪਿੱਛੇ ਛੱਡ ਦਿੱਤਾ। ਅਸਲ 'ਚ ਕਿਸੇ ਨੇ ਸੋਹਾ ਤੋਂ ਸ਼ਸ਼ੀ ਕਪੂਰ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤੇ ਜਾਣ 'ਤੇ ਉਨ੍ਹਾਂ ਦੇ ਵਿਚਾਰ ਪੁੱਛੇ। ਇਸ 'ਤੇ ਸੋਹਾ ਨੇ ਕਿਹਾ ਉਸ ਨੂੰ ਜਾਣ ਕੇ ਤੁਸੀਂ ਵੀ ਹੱਸ ਪਵੋਗੇ। ਜੀ ਹਾਂ ਮੈਡਮ ਆਲੀਆ ਭੱਟ ਨੂੰ ਪਿੱਛੇ ਛੱਡਦੇ ਹੋਏ ਬੋਲੀ ਮੈਂ ਰਿਸ਼ੀ ਕਪੂਰ ਦੀ ਬਹੁਤ ਵੱਡੀ ਫੈਨ ਹਾਂ ਅਤੇ ਉਹ ਹਾਲ ਹੀ 'ਚ ਟਵਿੱਟਰ 'ਤੇ ਆ ਗਏ ਹਨ। ਮੈਂ ਵੀ ਉਨ੍ਹਾਂ ਨੂੰ ਫੋਲੋ ਕਰ ਰਹੀ ਹਾਂ ਅਤੇ ਮੈਨੂੰ ਮਾਣ ਹੈ ਕਿ ਉਨ੍ਹਾਂ ਨੇ ਇਹ ਐਵਾਰਡ ਜਿੱਤਿਆ ਹੈ। ਅਜਿਹਾ ਜਵਾਬ ਸੁਣ ਕੇ ਰਣਵਿਜੇ ਨੇ ਤੁਰੰਤ ਸੋਹਾ ਨੂੰ ਉਸ ਦੀ ਗਲਤੀ ਦਾ ਅਹਿਸਾਸ ਦਿਵਾਇਆ, ਜਿਸ ਤੋਂ ਬਾਅਦ ਸੋਹਾ ਨੇ ਮੁਆਫੀ ਮੰਗ ਲਈ।
ਜਨਮਦਿਨ ਸਪੈਸ਼ਲ: ਫਿਲਮਾਂ 'ਚ ਸ਼ੈਂਪੀ ਬਣ ਲੁੱਟਿਆ ਦਰਸ਼ਕਾਂ ਦਾ ਦਿਲ ਰਣਬੀਰ ਨੇ (ਦੇਖੋ ਤਸਵੀਰਾਂ)
NEXT STORY