ਜਲੰਧਰ- ਪਾਲੀਵੁੱਡ 'ਚ ਰਾਣਾ ਰਣਬੀਰ ਦਾ ਨਾਂ ਉਨ੍ਹਾਂ ਅਭਿਨੇਤਾਵਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਇਕ ਵੱਖਰੀ ਹੀ ਪਛਾਣ ਬਣਾਈ ਹੈ। ਰਾਣੇ ਨੂੰ ਪਾਲੀਵੁੱਡ 'ਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਰਾਣਾ ਰਣਬੀਰ ਦਾ ਜਨਮ 9 ਅਪ੍ਰੈਲ 1970 ਨੂੰ ਧੂਰੀ ਪੰਜਾਬ 'ਚ ਹੋਇਆ। ਰਣਬੀਰ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ। ਰਣਬੀਰ ਨੇ ਨਾਟਕ 'ਲੋਹਾ ਕੁੱਟ', 'ਮਿਰਜ਼ਾ ਸਾਹਿਬਾ' 'ਚ ਵੀ ਪਲੇ ਕੀਤਾ ਹੈ।
ਰਣਬੀਰ ਨੇ ਐਕਟਿੰਗ ਦੇ ਤੌਰ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਗੁਰਬੀਰ ਸਿੰਘ ਗਰੇਵਾਰ ਨਾਲ ਸਾਲ 1998 'ਚ ਪਰਛਾਵਾ ਅਤੇ ਚਿੱਟਾ ਲੋਹਾ ਟੈਲੀਵਿਜ਼ਨ ਪ੍ਰੋਡਕਸ਼ਨ ਨਾਲ ਕੀਤੀ। ਸਾਲ 2000 'ਚ ਜ਼ੀ ਪੰਜਾਬੀ ਚੈਨਲ ਦੇ ਰੋਡ ਸ਼ੋਅ 'ਐਕਸਕਿਊਜ਼ ਮੀ ਪਲੀਜ਼' ਅਤੇ 'ਜੁਗਨੂ ਮਸਤ-ਮਸਤ', 'ਚ ਐਂਕਰ ਵਜੋਂ ਕੰਮ ਕੀਤਾ। ਰਣਬੀਰ ਨੇ ਫਿਲਮ 'ਰੰਗੀਲਾ' 'ਚ ਬੋਲੀਆਂ ਦੇ ਗੀਤ ਵੀ ਲਿੱਖੇ ਹਨ। ਇਸ ਤੋਂ ਇਲਾਵਾ ਰਣਬੀਰ ਪੰਜਾਬੀ ਫਿਲਮ 'ਅੱਜ ਦੇ ਰਾਂਝੇ' ਦੇ ਡਾਇਲਾਗਸ ਵੀ ਲਿੱਖ ਚੁੱਕੇ ਹਨ।
ਰਣਬੀਰ ਨੇ ਹੁਣ ਤੱਕ ਪਾਲੀਵੁੱਡ ਦੇ ਕਈ ਮਸ਼ਹੂਰ ਗਾਇਕ ਜਿਵੇਂ ਦਿਲਜੀਤ, ਰੋਸ਼ਨ ਪ੍ਰਿੰਸ, ਸ਼ੈਰੀ ਮਾਨ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਰਣਬੀਰ ਦੀਆਂ ਪੰਜਾਬੀ ਫਿਲਮਾਂ 'ਚ 'ਫੇਰ ਮਾਮਲਾ ਗੜਬੜ-ਗੜਬੜ', 'ਓਏ ਹੋਏ ਪਿਆਰ ਹੋ ਗਿਆ', 'ਕੈਰੀ ਆਨ ਜੱਟਾ', 'ਰੰਗੀਲੇ', 'ਜੱਟ ਐਂਡ ਜੁਲੀਅਟ', 'ਲੱਕੀ ਦੀ ਅਣਲੱਕੀ ਸਟੋਰੀ', 'ਅੱਜ ਦੇ ਰਾਂਝੇ', 'ਟੌਰ ਮੁਟਿਆਰ ਦੀ', 'ਜੱਟ ਐਂਡ ਜੁਲੀਅਟ 2' ਆਦਿ ਸ਼ਾਮਲ ਹਨ। ਇਨ੍ਹਾਂ ਫਿਲਮਾਂ 'ਚ ਆਪਣੀ ਅਦਾਕਾਰੀ ਰਾਹੀਂ ਰਣਬੀਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ।
ਇੰਨੇ ਜੋਗਾ ਤਾਂ ਹੈਗਾ ਕਿ ਆਜ਼ਾਦ ਉਮੀਦਵਾਰ ਨੂੰ ਜਿਤਾ ਦਿਆ: ਬੱਬੂ ਮਾਨ (ਵੀਡੀਓ)
NEXT STORY