ਮੁੰਬਈ- ਪਾਕਿਸਤਾਨੀ ਮਾਡਲਸ ਪੂਰੀ ਦਨੀਆ 'ਚ ਇਨ੍ਹੀਂ ਦਿਨੀਂ ਆਪਣੀ ਖੂਬਸੂਰਤੀ ਅਤੇ ਐਕਟਿੰਗ ਰਾਹੀਂ ਮਸ਼ਹੂਰ ਹੋ ਰਹੀਆਂ ਹਨ। ਫਿਰ ਭਾਵੇਂ ਉਹ ਬਾਲੀਵੁੱਡ ਹੀ ਕਿਉਂ ਨਾ ਹੋਵੇ। ਇਥੇ ਵੀ ਕਈ ਪਾਕਿਸਤਾਨੀ ਮਾਡਲਸ ਅਤੇ ਅਭਿਨੇਤਰੀਆਂ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਪਾਕਿਸਤਾਨੀ ਮਾਡਲਸ ਅਤੇ ਅਭਿਨੇਤਰੀਆਂ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜੋ ਬੇਹੱਦ ਪਰਫੈਕਟ, ਸਪੈਸ਼ਲ ਅਤੇ ਖੂਬਸੂਰਤ ਹੈ।
ਮਹਿਨੂਰ ਬਲੋਚ- ਇਹ ਪਾਕਿਸਤਾਨ ਦੀ ਮਸ਼ਹੂਰ ਮਾਡਲ ਹੈ। ਇਹ ਉਨ੍ਹਾਂ ਮਾਡਲਸ 'ਚ ਸ਼ੁਮਾਰ ਕੀਤੀ ਜਾਂਦੀ ਹੈ, ਜਿਸ ਦੀ ਖੂਬਸੂਰਤੀ ਸਦਾਬਹਾਰ ਹੈ। ਜਿੱਥੇ ਉਹ ਦੂਜੀਆਂ ਔਰਤਾਂ ਤੋਂ ਵੱਧ ਜਵਾਨ ਦਿਖਾਈ ਦਿੰਦੀ ਹੈ ਉਥੇ ਹੀ ਉਸ ਦੀ ਚਾਰਮਿੰਗ ਪਰਸਨੈਲਿਟੀ ਉਸ ਨੂੰ ਦੂਜਿਆਂ ਤੋਂ ਬਿਲਕੁਲ ਵੱਖ ਖੜ੍ਹਾ ਕਰਦੀ ਹੈ। ਇਹ ਚੀਜ਼ ਉਸ ਨੂੰ ਸਪੈਸ਼ਲ ਬਣਾਉਂਦੀ ਹੈ।?
ਮੋਨਾਲਿਸਾ- ਮੋਨਾਲਿਸਾ ਇਕ ਬੇਹੱਦ ਖੂਬਸੂਰਤ ਪਾਕਿਸਤਾਨੀ ਅਭਿਨੇਤਰੀ ਹੈ ਜੋ ਪਾਕਿਸਤਾਨ ਤੋਂ ਇਲਾਵਾ ਏਸ਼ੀਆ ਦੇ ਦੂਜੇ ਦੇਸ਼ਾਂ 'ਚ ਵੀ ਸਫਲਤਾ ਹਾਸਲ ਕਰ ਚੁੱਕੀ ਹੈ। ਭਾਰਤੀ ਵੀ ਮੋਨਾਲਿਸਾ ਨੂੰ ਬਹੁਤ ਹੀ ਪਸੰਦ ਕਰਦੇ ਹਨ।
ਮਾਹਿਰਾ ਖਾਨ- ਪਾਕਿਸਤਾਨੀ ਮਾਡਲ ਮਾਹਿਰਾ ਖਾਨ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਉਹ ਕਈ ਫਿਲਮਾਂ 'ਚ ਵੀ ਲੀਡ ਰੋਲ ਅਦਾ ਕਰ ਚੁੱਕੀ ਹੈ।
ਮੇਹਵਿਸ਼ ਹਯਾਤ- ਫੈਸ਼ਨ ਅਭਿਨੇਤਰੀ ਮੇਹਵਿਸ਼ ਹਯਾਤ ਪਾਕਿਸਤਾਨ ਦੀਆਂ ਉਨ੍ਹਾਂ ਮਾਡਲਸ 'ਚ ਸ਼ਾਮਲ ਕੀਤੀ ਜਾਂਦੀ ਹੈ, ਜਿਸ ਦੀ ਲੋਕਪ੍ਰਸਿੱਧੀ ਏਸ਼ੀਆ ਦੇ ਦੂਜੇ ਦੇਸ਼ਾਂ 'ਚ ਹੈ। ਇਹ ਮਾਡਲ ਬਹੁਤ ਹੀ ਘੱਟ ਸਮੇਂ ਦੌਰਾਨ ਲੋਕਾਂ ਵਿਚ ਮਸ਼ਹੂਰ ਹੋ ਚੁੱਕੀ ਹੈ।
ਸਬਾ ਕਮਰ- ਪਾਕਿਸਤਾਨ ਦੀ ਸਟਨਿੰਗ ਬਿਊਟੀ ਸਬਾ ਕਮਰ ਸਫਲ ਅਭਿਨੇਤੀ ਹੋਣ ਦੇ ਨਾਲ-ਨਾਲ ਇਕ ਮਾਡਲ ਵੀ ਹੈ। ਉਹ ਕਈ ਟੀਵੀ ਚੈਨਲਾਂ 'ਤੇ ਰਿਐਲਿਟੀ ਸ਼ੋਅ ਵੀ ਕਰ ਚੁੱਕੀ ਹੈ।
ਅਯਾਨ ਅਲੀ- ਅਯਾਨ ਅਲੀ ਇਕ ਸਟਾਈਲਿਸ਼ ਮਾਡਲ ਹੈ, ਜਿਸ ਦੀ ਲੁੱਕ ਬਾਰਬੀ ਡੌਲ ਦੀ ਤਰ੍ਹਾਂ ਹੈ। ਐਕਟਿੰਗ ਦੀ ਦੁਨੀਆ 'ਚ ਤਾਂ ਅਯਾਨ ਦਾ ਨਾਂ ਹੈ ਹੀ ਇਸ ਦੇ ਨਾਲ ਹੀ ਉਹ ਫੈਸ਼ਨ ਡਿਜ਼ਾਈਨਰਸ ਦੀ ਪਸੰਦੀਦਾ ਮਾਡਲ ਵੀ ਹੈ।
ਆਇਸ਼ਾ ਕਮਰ- ਪਾਕਿਸਤਾਨ ਮਾਡਲ ਆਇਸ਼ਾ ਕਮਰ 'ਚ ਕਈ ਖੂਬੀਆਂ ਮੌਦੂਦ ਹਨ। ਉਹ ਮਾਡਲ ਹੋਣ ਦੇ ਨਾਲ -ਨਾਲ ਅਭਿਨੇਤਰੀ ਅਤੇ ਗਾਇਕਾ ਵੀ ਹੈ।
ਸਨਮ ਸਈਦ- ਸਨਮ ਸਈਦ ਪਾਕਿਸਤਾਨ ਦੀ ਇਕ ਖੂਬਸੂਰਤ ਮਾਡਲ ਹੈ। ਉਸ ਦੀ ਡਰੈੱਸਿੰਗ ਅਤੇ ਫੈਸ਼ਨ ਸੈਂਸ ਬਹੁਤ ਹੀ ਵਧੀਆ ਹੈ।
ਸਾਇਰਾ ਯੂਸੁਫ- ਸਾਇਰਾ ਯੁਸੂਫ ਪਾਕਿਸਤਾਨ ਦੀ ਇਕ ਖੂਬਸੂਰਤ ਮਾਡਲ ਅਤੇ ਅਭਿਨੇਤਰੀ ਹੈ। ਇਹ ਕਈ ਬੈਸਟ ਡਿਜ਼ਾਈਨਰਸ ਲਈ ਰੈਂਪ ਵਾਕ ਵੀ ਕਰ ਚੁੱਕੀ ਹੈ।
ਇਮਾਨ ਅਲੀ- ਅਭਿਨੇਤਰੀ ਅਤੇ ਮਾਡਲ ਇਮਾਨ ਅਲੀ ਟੀਵੀ ਦੀ ਦੁਨੀਆ ਦਾ ਮਸ਼ਹੂਰ ਚਿਹਰਾ ਹੈ। ਹਰ ਇਕ ਸੀਰੀਅਲ ਅਤੇ ਸ਼ੋਅ 'ਚ ਉਸ ਦੀ ਲੁੱਕ ਪਰਫੈਕਟ ਦਿਖਾਈ ਦਿੰਦੀ ਹੈ ਜੋ ਉਸ ਦੇ ਕਰੈਕਟਰ 'ਚ ਜਾਨ ਪਾਉਂਦੀ ਹੈ।
ਵਿਰਾਟ ਅਤੇ ਅਨੁਸ਼ਕਾ ਦੇ ਰਿਸ਼ਤੇ ਨੂੰ ਲੈ ਕੇ ਦਾਦੀ ਨੇ ਕੀਤਾ ਵੱਡਾ ਖੁਲਾਸਾ (ਦੇਖੋ ਤਸਵੀਰਾਂ)
NEXT STORY