ਨਵੀਂ ਦਿੱਲੀ- ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਰਿਸ਼ਤੇ ਨੂੰ ਲੈ ਕੇ ਅਨੁਸ਼ਕਾ ਦੀ ਦਾਦੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਦਾਦੀ ਉਰਮਿਲਾ ਸ਼ਰਮਾ ਦਾ ਕਹਿਣਾ ਹੈ ਕਿ ਅਨੁਸ਼ਕਾ ਅਤੇ ਵਿਰਾਟ ਅੱਜ ਤੋਂ ਨਹੀਂ ਬਚਪਨ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਪੂਰਾ ਪਰਿਵਾਰ ਵਿਰਾਟ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅਨੁਸ਼ਕਾ ਜਦੋਂ ਛੋਟੀ ਸੀ, ਵਿਰਾਟ ਦੇ ਘਰ ਆਉਣ 'ਤੇ ਉਸ ਦੇ ਨਾਲ ਖੂਬ ਕ੍ਰਿਕੇਟ ਖੇਡਿਆ ਕਰਦੀ ਸੀ। ਮੈਨੂੰ ਨਹੀਂ ਪਤਾ ਕਿ ਹੁਣ ਕੀ ਹੈ? ਪਰ ਜੋ ਵੀ ਮੈਂ ਸੁਣਿਆ ਹੈ, ਜੇਕਰ ਉਸ ਤਰ੍ਹਾਂ ਹੈ ਤਾਂ ਮੈਨੂੰ ਅਨੁਸ਼ਕਾ-ਵਿਰਾਟ ਦੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਮੈਨੂੰ ਵਿਰਾਟ ਬਚਪਨ ਤੋਂ ਬਹੁਤ ਪਸੰਦ ਹੈ। ਦਾਦੀ ਉਰਮਿਲਾ ਨੇ ਇਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਨੁਸ਼ਕਾ ਸਭ ਤੋਂ ਛੋਟੀ ਪੋਤੀ ਹੈ।
ਵਿਰਾਟ ਦੇ ਰਿਸ਼ਤੇ ਦੇ ਸਵਾਲ 'ਤੇ ਉਰਮਿਲਾ ਬੋਲੀ, ਅਨੁਸ਼ਕਾ ਦੇ ਪਿਤਾ ਸੈਨਾ ਅਧਿਕਾਰੀ ਰਹੇ ਹਨ। ਉਨ੍ਹਾਂ ਦੇ ਬੰਗਲੌਰ 'ਚ ਰਹਿਣ ਦੌਰਾਨ ਪੋਤਾ( ਅਨੁਸ਼ਕਾ ਦਾ ਭਰਾ) ਕਰਣੇਸ਼ ਕ੍ਰਿਕਟ ਖੇਡਦਾ ਸੀ। ਉਸ ਸਮੇਂ ਵਿਰਾਟ ਵੀ ਟੀਮ 'ਚ ਉਸ ਦੇ ਨਾਲ ਸੀ। ਉਦੋਂ ਤਾਂ ਵਿਰਾਟ ਕਈ ਵਾਰ ਕਰਣੇਸ਼ ਦੇ ਨਾਲ ਘਰ ਆਇਆ ਕਰਦਾ ਸੀ। ਉਰਮਿਲਾ ਮੁਤਾਬਕ ਕਈ ਵਾਰ ਜਦੋਂ ਬੱਚਿਆਂ ਨੂੰ ਮਿਲਣ ਬੰਗਲੌਰ ਜਾਂਦੀ ਸੀ ਤਾਂ ਵਿਰਾਟ ਨਾਲ ਮੁਲਾਤਾਕ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ ਵਿਰਾਟ ਬਹੁਤ ਚੰਗਾ ਬੱਚਾ ਹੈ। ਵੱਡਿਆਂ ਦਾ ਆਦਰ ਕਰਦਾ ਹੈ।
ਵਿਆਹ ਦੇ ਸਵਾਲ 'ਤੇ ਉਰਮਿਲਾ ਦਾ ਕਹਿਣਾ ਸੀ ਕਿ ਅਨੁਸ਼ਕਾ ਅਜੇ 25 ਸਾਲ ਦੀ ਹੈ ਅਤੇ ਵਿਰਾਟ 26 ਸਾਲ ਦਾ। ਦੋਵੇ ਇਕ ਦੂਜੇ ਨੂੰ ਪਸੰਦ ਕਰਦੇ ਹਨ ਤਾਂ ਪਰਿਵਾਰ ਵੀ ਪੂਰਾ ਸਾਥ ਦੇਵੇਗਾ। ਦੋਵਾਂ ਦਾ ਵਿਆਹ ਕਰਵਾਇਆ ਜਾਵੇਗਾ। ਉਰਮਿਲਾ ਦਾ ਕਹਿਣਾ ਹੈ ਕਿ ਪਰਿਵਾਰ ਵਿਰਾਟ ਨੂੰ ਬਚਪਨ ਤੋਂ ਜਾਣਦਾ ਹੈ ਅਤੇ ਉਸ ਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਮੰਨਦੇ ਹਾਂ ਪਰ ਹੁਣ ਮੀਡੀਆ 'ਚ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਜੋ ਖਬਰਾਂ ਆਉਂਦੀਆਂ ਹਨ, ਉਹ ਦਾਦੀ ਉਰਮਿਲਾ ਨੂੰ ਪਸੰਦ ਨਹੀਂ ਹਨ।
ਆਪਣੀ ਸੱਜਰੀ ਵਿਆਹੀ ਵਹੁਟੀ ਤੇ ਬੱਚੀ ਨਾਲ ਭਾਰਤ ਪੁੱਜਾ ਵਾਰਨਰ
NEXT STORY