ਇਸਲਾਮਾਬਾਦ— ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਜਕੀਉਰ ਰਹਿਮਾਨ ਲਖਵੀ ਪਾਕਿਸਤਾਨ ਦੇ ਅਡੀਆਲਾ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਲਖਵੀ ਦੀ ਰਿਹਾਈ ਗੁਪਚੁੱਪ ਤਰੀਕੇ ਨਾਲ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਜਕੀਉਰ ਰਹਿਮਾਨ ਲਖਵੀ ਨੂੰ ਹਿਰਾਸਤ ਵਿਚ ਰੱਖੇ ਜਾਣ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ ਅਤੇ ਉਸ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਸਨ।
ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਤ ਖਬਰ ਦੇ ਮੁਤਾਬਕ ਵੀਰਵਾਰ ਨੂੰ ਅਦਾਲਤ ਨੇ 10 ਲੱਖ ਰੁਪਏ ਦੀ ਜ਼ਮਾਨਤ 'ਤੇ ਲਖਵੀ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ।
ਇਤਿਹਾਸ ਰਚਣ ਵਾਲੇ ਪੰਜਾਬੀ ਸਿੰਮ ਭੁੱਲਰ ਨੇ 'ਗ੍ਰੇਟ ਖਲੀ' ਨੂੰ ਵੀ ਛੱਡਿਆ ਪਿੱਛੇ (ਦੇਖੋ ਤਸਵੀਰਾਂ)
NEXT STORY