ਟੋਰਾਂਟੋ-ਭਾਰਤੀ ਮੂਲ ਦਾ ਸਿੰਮ ਭੁੱਲਰ ਵਿਸ਼ਵ ਬਾਸਕਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨਬੀਏ) ਲੀਗ 'ਚ ਖੇਡਣ ਵਾਲਾ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਬਣ ਗਿਆ ਹੈ। ਸਿੰਮ ਦਾ ਕੱਦ 7 ਫੁੱਟ 5 ਇੰਚ ਹੈ ਉਹ ਐਨਬੀਏ ਲਈ ਖੇਡਣ ਵਾਲਾ 8ਵਾਂ ਸਭ ਤੋਂ ਲੰਬਾ ਖਿਡਾਰੀ ਬਣਾ ਗਿਆ ਹੈ।
ਐਨਬੀਏ 'ਚ ਸਭ ਤੋਂ ਲੰਬੇ ਖਿਡਾਰੀ ਦਾ ਵਿਸ਼ਵ ਰਿਕਾਰਡ ਸਾਂਝੇ ਰੂਪ ਨਾਲ ਰੋਮਾਨੀਆ ਦੇ ਜਾਰਜ ਮੁਰੇਸਨ ਤੇ ਸੁਡਾਨ ਦੇ ਮਾਨੁਟੇ ਬੋਲ ਦੇ ਨਾਂ ਹੈ। ਇਨ੍ਹਾਂ ਦੋਵੇਂ ਖਿਡਾਰੀਆਂ ਦਾ ਕੱਦ 7 ਫੁੱਟ 7 ਇੰਚ ਹੈ। ਭਾਰਤੀ ਮੂਲ ਦੇ ਖਿਡਾਰੀ ਗ੍ਰੇਟ ਖਲੀ ਦਾ ਕੱਦ ਸੱਤ ਫੁੱਟ ਤਿੰਨ ਇੰਚ ਹੈ ਜਦੋਂਕਿ ਭੁੱਲਰ ਕੱਦ ਦੇ ਮਾਮਲੇ ਵਿਚ ਖਲੀ ਨੂੰ ਪਿੱਛੇ ਛੱਡ ਗਿਆ।
ਸਿੰਮ ਭੁੱਲਰ ਦਾ ਪੂਰਾ ਨਾਮ ਗੁਰਸਿਮਰਨ ਸਿੰਘ ਭੁੱਲਰ ਹੈ। ਸਿੰਮ ਨੇ ਸਭ ਤੋਂ ਪਹਿਲਾਂ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਜੁਆਇਨ ਕੀਤੀ ਸੀ। ਸਿੰਮ ਦੇ ਪਰਿਵਾਰ 'ਚ ਸਾਰੇ ਲੋਕ ਉੱਚੇ ਕੱਦ ਦੇ ਹਨ। ਭੁੱਲਰ ਦੇ ਛੋਟਾ ਭਰਾ ਤਨਵੀਰ ਦਾ ਕੱਦ ਵੀ 7 ਫੁੱਟ ਤਿੰਨ ਇੰਚ ਹੈ ਜਦੋਕਿ ਉਸ ਦੀ ਭੈਣ ਦਾ ਕੱਦ ਛੇ ਫੁੱਟ ਹੈ। ਭੁੱਲਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਨਾਲ ਹੈ। ਉਸ ਦੇ ਪਿਤਾ ਅਵਤਾਰ ਸਿੰਘ ਭੁੱਲਰ ਦਾ ਕੱਦ ਵੀ 6 ਫੁੱਟ 7 ਇੰਚ ਹੈ। ਸਿੰਮ ਭੁੱਲਰ ਦੇ ਪਿਤਾ 1988 'ਚ ਕੈਨੇਡਾ ਸ਼ਿਫ਼ਟ ਹੋਇਆ ਸੀ।
ਫੁੱਟਬਾਲ ਟੂਰਨਾਮੈਂਟ ਦੀ ਓਪਨਿੰਗ 'ਤੇ ਹੋਇਆ ਬੇਹੱਦ ਅਸ਼ਲੀਲ ਡਾਂਸ, ਵੀਡੀਓ ਵਾਇਰਲ
NEXT STORY