ਕੋਲਕਾਤਾ- ਬੰਗਾਲੀ ਟੀ. ਵੀ. ਸੀਰੀਅਲ ਦੀ ਅਭਿਨੇਤਰੀ ਦਿਸ਼ਾ ਗਾਂਗੂਲੀ ਅੱਜ ਆਪਣੇ ਘਰ 'ਚ ਮ੍ਰਿਤਕ ਪਾਈ ਗਈ। ਪੁਲਸ ਨੂੰ ਸ਼ੱਕ ਹੈ ਕਿ ਇਹ ਖੁਦਖੁਸ਼ੀ ਦਾ ਮਾਮਲਾ ਹੈ। ਪੁਲਸ ਮੁਤਾਬਕ 23 ਸਾਲਾ ਅਭਿਨੇਤਰੀ ਆਪਣੇ ਨਿਵਾਸ ਪਰਨਸ਼੍ਰੀ ਵਿਖੇ ਕਮਰੇ 'ਚ ਲੱਗੇ ਪੱਖੇ ਨਾਲ ਲਟਕਦੀ ਮਿਲੀ।
ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਅਭਿਨੇਤਰੀ ਦੇ ਬੁਆਏਫਰੈਂਡ ਨੇ ਦਰਵਾਜ਼ਾ ਤੋੜ ਕੇ ਲਾਸ਼ ਨੂੰ ਹੇਠਾਂ ਲਾਹਿਆ। ਅਜੇ ਤਕ ਇਸ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਹੈ ਤੇ ਕਿਸੇ ਵਲੋਂ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਗਈ ਹੈ। ਦਿਸ਼ਾ ਬੰਗਾਲੀ ਦੇ ਪ੍ਰਸਿੱਧ ਸੀਰੀਅਲ ਕਨਕਜੰਲੀ ਵਿਚ ਨਜ਼ਰ ਆ ਚੁੱਕੀ ਹੈ।
OMG! ਰਿਐਲਿਟੀ ਸਟਾਰ ਕੈਂਡਲ ਨੇ ਅਜਿਹਾ ਫੋਟੋਸ਼ੂਟ ਕਰਵਾ ਕਿਮ ਨੂੰ ਵੀ ਛੱਡਿਆ ਪਿੱਛੇ (ਦੇਖੋ ਤਸਵੀਰਾਂ)
NEXT STORY