ਮੁੰਬਈ- ਅਦਾਕਾਰਾ ਅਭਿਸ਼ੇਕ ਬੱਚਨ ਨੇ ਕਾਮੇਡੀ ਫਿਲਮ 'ਹੇਰਾਫੇਰੀ' ਦੇ ਤੀਜੇ ਸੀਕੁਅਲ ਦੀ ਸ਼ੁੱਕਰਵਾਰ ਨੂੰ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਭਿਸ਼ੇਕ ਨੇ ਟਵਿੱਟਰ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਸੂਚਨਾ ਦਿੱਤੀ। ਉਸ ਨੇ ਟਵੀਟ ਕੀਤਾ ਕਿ 'ਹੇਰਾਫੇਰੀ' ਫਿਲਮ ਦਾ ਪਹਿਲੇ ਦਿਨ ਸ਼ੂਟਿੰਗ ਕੀਤੀ। ਹੁਣ ਸ਼ੂਟਿੰਗ ਸ਼ੁਰੂ ਹੋ ਗਈ ਹੈ। 'ਹੇਰਾਫੇਰੀ' ਅਤੇ 'ਔਰ ਫਿਰ ਹੇਰਾਫੇਰੀ' ਤੋਂ ਬਾਅਦ ਬਣ ਰਹੀ ਇਸ ਫਿਲਮ 'ਚ ਅਕਸ਼ੈ ਕੁਮਾਰ ਨਹੀਂ ਹੋਣਗੇ ਅਤੇ ਇਸ ਦਾ ਸਥਾਨ ਜਾਨ ਅਬਰਾਹਿਮ ਲੈਣਗੇ। ਫਿਲਮ 'ਚ ਜਾਨ, ਅਭਿਸ਼ੇਕ ਅਤੇ ਮਸ਼ਹੂਰ ਕਾਮੇਡੀਅਨ ਕਾਦਰ ਖਾਨ ਅਭਿਨੈ ਕਰ ਰਹੇ ਹਨ। 'ਧੂਮ' ਅਤੇ ਦੋਸਤਾਨਾ ਫਿਲਮ ਤੋਂ ਬਾਅਦ ਤੀਜੀ ਵਾਰ ਅਭਿਸ਼ੇਕ ਅਤੇ ਜਾਨ ਇਕੱਠੇ ਕੰਮ ਕਰ ਰਹੇ ਹਨ। ਦੋਸਤਾਨਾ 'ਚ ਉਸ ਨੇ ਗੇ ਪ੍ਰੇਮੀ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ 18 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।
ਐਡ ਫਿਲਮ ਦੇ ਸੈੱਟ 'ਤੇ ਨਰਵਸ ਹੋਈ ਕੈਟਰੀਨਾ
NEXT STORY