ਮੁੰਬਈ- ਬਾਲੀਵੁੱਡ 'ਚ ਇਨੀਂ ਦਿਨੀਂ ਅਦਾਕਾਰਾ ਕੈਟਰੀਨਾ ਕੈਫ ਇਕ ਰੁੱਝੀ ਹੋਈ ਸਟਾਰ ਹੈ। ਇਕ ਪਾਸੇ ਜਿਥੇ ਉਹ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਦਿਖਾਈ ਦਿੰਦੀ ਹੈ ਤਾਂ ਦੂਜੇ ਪਾਸੇ ਉਹ ਐਡ ਫਿਲਮਾਂ ਨੂੰ ਵੀ ਪੂਰਾ ਕਰਨ 'ਤੇ ਧਿਆਨ ਲਗਾਉਂਦੀ ਹੈ। ਇਸ ਦੌਰਾਨ ਉਹ ਆਪਣੇ ਬੁਆਏਫ੍ਰੈਂਡ ਰਣਬੀਰ ਕਪੂਰ ਨੂੰ ਮਿਲਣ ਦਾ ਸਮਾਂ ਵੀ ਕੱਢ ਲੈਂਦੀ ਹੈ। ਹਾਲ ਹੀ 'ਚ ਕੈਟਰੀਨਾ ਮੁੰਬਈ 'ਚ ਦੋ ਐਡ ਫਿਲਮਾਂ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਦੇਖਣ 'ਚ ਆਇਆ ਹੈ ਕਿ ਉਹ ਹਮੇਸ਼ਾ ਖੁਸ਼ ਰਹਿਣ ਵਾਲੀ ਕੈਟਰੀਨਾ ਅਪਸੈੱਟ ਅਤੇ ਨਰਵਸ ਲੱਗ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਐਡ ਫਿਲਮ ਦੀ ਸ਼ੂਟਿੰਗ ਦੌਰਾਨ ਕੈਟਰੀਨਾ ਇਸ ਲਈ ਨਾਰਾਜ਼ ਅਤੇ ਪ੍ਰੇਸ਼ਾਨ ਹੋ ਗਈ ਕਿਉਂਕਿ ਉਨ੍ਹਾਂ ਨੇ ਕਈ ਤਰ੍ਹਾਂ ਦੇ ਕਾਸਟਿਊਮ ਬਦਲਣ ਲਈ ਕਿਹਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅਪਸੈੱਟ ਕੈਟਰੀਨਾ ਨੇ ਐਡ ਫਿਲਮਮੇਕਰ ਨੂੰ ਇਹ ਸ਼ੂਟ ਛੇਤੀ ਪੂਰਾ ਕਰਨ ਲਈ ਕਿਹਾ ਕਿਉਂਕਿ ਉਸ ਦੇ ਕੋਲ ਦੂਜੇ ਅਸਾਇਨਮੈਂਟ ਵੀ ਸਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਉਸ ਨੇ ਜਾਣਾ ਸੀ।
ਟੀ. ਵੀ. ਅਭਿਨੇਤਰੀਆਂ ਨੇ ਲਾਹੀ ਸ਼ਰਮ, ਕੀਤੀ ਸ਼ਰੇਆਮ ਕਿੱਸ (ਦੇਖੋ ਤਸਵੀਰਾਂ)
NEXT STORY