ਮੁੰਬਈ- ਹਾਲੀਵੁੱਡ ਸਟਾਰ ਐਸ਼ਟਨ ਕਚਰ ਨੇ ਵੀ ਦੀਪਿਕਾ ਦੀ ਵਿਵਾਦਤ 'ਮਾਈ ਚੁਆਇਸ' ਵੀਡੀਓ 'ਤੇ ਸ਼ੇਅਰ ਕੀਤੀ ਹੈ। ਹੋਮੀ ਅਦਜਾਨੀਆ ਵਲੋਂ ਨਿਰਦੇਸ਼ਿਤ ਇਸ ਵੀਡੀਓ 'ਚ ਦੀਪਿਕਾ ਨੇ ਮਹਿਲਾ ਅਧਿਕਾਰਾਂ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਮਹਿਲਾ ਅਧਿਕਾਰਾਂ ਨੂੰ ਲੈ ਕੇ ਨਵੀਂ ਬਹਿਸ ਛਿੱੜ ਗਈ ਸੀ। ਖੈਰ ਐਸ਼ਟਨ ਕਚਰ ਨੇ ਦੀਪਿਕਾ ਪਾਦੁਕੋਣ ਦੀ ਇਹ ਵੀਡੀਓ ਫੇਸਬੁੱਕ 'ਤੇ ਸ਼ੇਅਰ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਦੀ ਸਪੋਰਟ 'ਚ ਹੈ। ਉਸ ਨੇ ਇਸ ਤੋਂ ਪਹਿਲਾਂ ਮਹਿਲਾਵਾਂ ਦੀ ਸੁਰੱਖਿਆ 'ਤੇ ਆਲੀਆ ਭੱਟ ਦੀ ਇਕ ਸ਼ਰਟ ਦੀ ਇਕ ਸ਼ਾਰਟ ਫਿਲਮ ਦੀ ਵੀ ਸ਼ਲਾਘਾ ਕੀਤੀ ਸੀ।
ਦੀਪਿਕਾ ਦੀ ਇਸ ਵਿਵਾਦਤ ਵੀਡੀਓ 'ਚ ਉਸ ਦੇ ਨਾਲ 99 ਔਰਤਾਂ ਨਜ਼ਰ ਆਈਆਂ ਸਨ। ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਸੈਕਸ ਦੀ ਆਜ਼ਾਦੀ ਦੀ ਵਕਾਲਤ ਕਰਨ ਨੂੰ ਲੈ ਕੇ ਇਹ ਵੀਡੀਓ ਕਾਫੀ ਵਿਵਾਦਤ ਰਿਹਾ। ਇਸ ਦੇ ਲਈ ਪੁਰਸ਼ ਹੀ ਨਹੀਂ ਸਗੋਂ ਔਰਤਾਂ ਨੇ ਵੀ ਦੀਪਿਕਾ ਪਾਦੁਕੋਣ 'ਚ ਨਿਸ਼ਾਨਾ ਸਾਧਿਆ। ਇਥੋ ਤੱਕ ਇਕ ਸੋਨਾਕਸ਼ੀ ਸਿਨਹਾ, ਸੋਨਮ ਪੂਰ ਅਤੇ ਕੰਗਨਾ ਰਣਾਵਤ ਵਰਗੀਆਂ ਅਭਿਨੇਤਰੀਆਂ ਨੇ ਵੀ ਇਸ ਨੂੰ ਆੜੇ ਹੱਥੀ ਲਿਆ।
'ਹੇਰਾਫੇਰੀ' ਕਰਨਗੇ ਅਭਿਸ਼ੇਕ ਬੱਚਨ
NEXT STORY