ਕੋਲਕਾਤਾ- ਪੱਛਮ ਬੰਗਾਲ 'ਚ ਭਾਜਪਾ ਦੀ ਨੇਤਾ ਅਤੇ ਟੀ.ਵੀ ਤੇ ਦ੍ਰੌਪਦੀ ਦੇ ਕਿਰਦਾਰ 'ਚ ਚਰਚਿਤ ਬਣੀ ਐਕਟਰਸ ਰੂਪਾ ਗਾਂਗੁਲੀ ਨੇ ਸੱਤਾਧਾਰੀ ਦਲ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ 'ਤੇ ਛੇੜਛਾੜ ਦਾ ਦੋਸ਼ ਲਗਾਇਆ ਹੈ।
ਰੂਪਾ ਨੇ ਕਿਹਾ ਹੈ ਕਿ ਦੱਖਣ ਕੋਲਕਾਤਾ 'ਚ ਨਿਗਮ ਦੇ ਚੋਣ ਪ੍ਰਚਾਰ ਦੌਰਾਨ ਅਲੀਪੁਰ ਇਲਾਕੇ 'ਚ ਵਾਰਡ ਨੰਬਰ 74 'ਤੇ ਇਹ ਘਟਨਾ ਹੋਈ। ਉਹ ਉੱਥੇ ਸਥਾਨਕ ਉਮੀਦਵਾਰ ਲਈ ਪ੍ਰਚਾਰ ਕਰ ਰਹੀ ਸਨ ਕਿ ਟੀ.ਐਮ.ਸੀ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਉਨ੍ਹਾਂ ਦਾ ਦੋਸ਼ ਹੈ ਕਿ ਉਸ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।
ਰੂਪਾ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਟੀ.ਐਮ.ਸੀ ਦੇ ਵਰਕਰਾਂ ਨੇ ਗੰਦੇ ਸ਼ਬਦ ਕਹੇ ਅਤੇ ਗਾਲਾਂ ਕੱਢੀਆਂ। ਇਸ ਦੇ ਇਲਾਵਾ ਉਨ੍ਹਾਂ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਐੱਸ. ਸੀ.ਐੱਸ. ਟੀ. ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣਗੀਆਂ : ਕੇਜਰੀਵਾਲ
NEXT STORY