ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਸਥਾਈ ਨਿਵਾਸੀ (PR) ਬਣਨ ਦੀ ਆਸ ਲਗਾ ਕੇ ਬੈਠੇ ਲੱਖਾਂ ਭਾਰਤੀਆਂ, ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਕੈਨੇਡੀਅਨ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਵਰਕ ਪਰਮਿਟ ਅਤੇ ਸਟੱਡੀ-ਲਿੰਕਡ ਵਰਕ ਪਰਮਿਟ 'ਤੇ ਰਹਿ ਰਹੇ 2,000,000 ਅਸਥਾਈ ਨਿਵਾਸੀਆਂ ਨੂੰ ਪੀਆਰ ਦੇਣ ਲਈ ਇੱਕ ਵਿਸ਼ੇਸ਼ 'ਵਨ-ਟਾਈਮ' ਯੋਜਨਾ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਕੋਟਾ ਸਰਕਾਰ ਦੇ ਸਾਲਾਨਾ 3.80 ਲੱਖ ਪੀਆਰ ਦੇ ਨਿਯਮਤ ਟੀਚੇ ਤੋਂ ਇਲਾਵਾ ਹੋਵੇਗਾ, ਜਿਸ ਨਾਲ ਇਮੀਗ੍ਰੇਸ਼ਨ ਨਿਯਮਾਂ ਦੀ ਅਨਿਸ਼ਚਿਤਤਾ ਅਤੇ ਮਹਿੰਗਾਈ ਨਾਲ ਜੂਝ ਰਹੇ ਪੰਜਾਬੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਵੱਡਾ ਲਾਭ ਮਿਲੇਗਾ।
ਸਰਕਾਰ ਨੇ ਇਸ ਯੋਜਨਾ ਨੂੰ 1-1 ਲੱਖ ਦੇ ਹਿਸਾਬ ਨਾਲ ਦੋ ਪ੍ਰਮੁੱਖ ਹਿੱਸਿਆਂ ਵਿੱਚ ਵੰਡਿਆ ਹੈ— 'ਵਰਕਰਜ਼ ਕੋਹੋਰਟ' ਅਤੇ 'ਮਾਨਵਤਾਵਾਦੀ ਕੋਹੋਰਟ'। ਪਹਿਲੀ ਸ਼੍ਰੇਣੀ ਤਹਿਤ ਐਕਸਪ੍ਰੈਸ ਐਂਟਰੀ, ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ (PNP), ਐਟਲਾਂਟਿਕ ਇਮੀਗ੍ਰੇਸ਼ਨ, ਹੋਮ ਕੇਅਰ ਅਤੇ ਐਗਰੀ-ਫੂਡ ਵਰਗੇ ਪਾਇਲਟ ਪ੍ਰੋਗਰਾਮਾਂ ਵਾਲੇ ਯੋਗ ਵਰਕ ਪਰਮਿਟ ਧਾਰਕਾਂ ਨੂੰ ਸਿੱਧਾ ਲਾਭ ਮਿਲੇਗਾ। ਦੂਜੀ ਸ਼੍ਰੇਣੀ ਤਹਿਤ ਮਾਨਵਤਾਵਾਦੀ ਆਧਾਰ 'ਤੇ ਲੰਬਿਤ ਅਰਜ਼ੀਆਂ, ਪਰਿਵਾਰਕ ਪੁਨਰ-ਮਿਲਨ ਅਤੇ ਵਿਸ਼ੇਸ਼ ਰਾਹਤ ਮਾਰਗਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 6,22,000 ਲੋਕਾਂ ਨੂੰ ਦੇਵੇਗਾ PR ! ਪੰਜਾਬੀਆਂ ਦੀਆਂ ਲੱਗਣਗੀਆਂ ਮੌਜ਼ਾਂ
ਕੈਨੇਡੀਅਨ ਸਰਕਾਰ ਦਾ ਮੁੱਖ ਉਦੇਸ਼ 2027 ਦੇ ਅੰਤ ਤੱਕ ਦੇਸ਼ ਅੰਦਰ ਅਸਥਾਈ ਨਿਵਾਸੀਆਂ ਦੀ ਕੁੱਲ ਆਬਾਦੀ ਨੂੰ 7.2 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਤੱਕ ਲਿਆਉਣਾ ਹੈ, ਜਿਸ ਲਈ ਮੌਜੂਦਾ ਵਰਕਰਾਂ ਨੂੰ ਪੱਕੇ ਨਿਵਾਸੀ ਵਜੋਂ ਵਸਾਇਆ ਜਾ ਰਿਹਾ ਹੈ। ਇਸ ਤੋਂ ਇਲਾਵ ਸਰਕਾਰ ਨੇ 2027 ਤੋਂ 2029 ਤੱਕ ਸਾਲਾਨਾ ਕੋਟਾ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਟੈਂਪਰੇਰੀ ਫਾਰੇਨ ਵਰਕਰ (TFW) ਪ੍ਰੋਗਰਾਮ ਦੇ ਸੁਧਾਰ ਲਈ 152 ਮਿਲੀਅਨ ਡਾਲਰ, ਸ਼ਰਣ ਅਰਜ਼ੀਆਂ ਦੇ ਬੈਕਲਾਗ ਨੂੰ ਨਿਪਟਾਉਣ ਲਈ 98 ਮਿਲੀਅਨ ਡਾਲਰ ਅਤੇ ਪ੍ਰਵਾਸੀ ਕਾਮਿਆਂ ਦੀ ਸਹਾਇਤਾ ਲਈ 82 ਮਿਲੀਅਨ ਡਾਲਰ ਦੇ ਵਿਸ਼ੇਸ਼ ਫੰਡ ਵੀ ਜਾਰੀ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਚੁਣੇ ਗਏ ਪਹਿਲੇ ਮੁਸਲਿਮ ਸੈਨੇਟਰ ਨੇ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ 'ਤੇ ਚੁੱਕੇ ਸਵਾਲ
NEXT STORY