ਮੁੰਬਈ- ਬਾਲੀਵੁੱਡ 'ਚ ਕੁਝ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਬੇਹੱਦ ਹੌਟ ਤੇ ਬੋਲਡ ਅੰਦਾਜ਼ ਨਾਲ ਆਪਣੇ ਆਪ ਨੂੰ ਪੇਸ਼ ਕੀਤਾ। ਦਰਸ਼ਕਾਂ 'ਤੇ ਉਨ੍ਹਾਂ ਦਾ ਜਾਦੂ ਕਾਫੀ ਚੱਲਿਆ ਪਰ ਸਿਰਫ ਕੁਝ ਸਮੇਂ ਲਈ। ਆਓ ਤੁਹਾਨੂੰ ਦਿਖਾਉਂਦੇ ਹਾਂ ਅਜਿਹੀਆਂ ਹੀ ਅਭਿਨੇਤਰੀਆਂ ਦੀਆਂ ਤਸਵੀਰਾਂ, ਜਿਨ੍ਹਾਂ ਨੇ ਬੋਲਡਨੈੱਸ ਦੇ ਰੱਜ ਕੇ ਤੜਕੇ ਲਗਾਏ ਪਰ ਫਿਰ ਵੀ ਫਲਾਪ ਰਹੀਆਂ-
ਸ਼ਰਲਿਨ ਚੋਪੜਾ
ਸ਼ਰਲਿਨ ਚੋਪੜਾ ਨੇ ਫਿਲਮ ਕਾਮਸੂਤਰ 3-ਡੀ, ਟਾਈਮਪਾਸ ਤੇ ਰੈੱਡ ਸਵਸਤਿਕ 'ਚ ਬੋਲਡ ਅੰਦਾਜ਼ ਤਾਂ ਖੂਬ ਦਿਖਾਏ ਸਨ ਪਰ ਉਹ ਕੰਮ ਨਹੀਂ ਆਏ। ਇੰਨਾ ਹੀ ਨਹੀਂ ਪ੍ਰਸਿੱਧ ਹੋਣ ਲਈ ਸ਼ਰਲਿਨ ਨੇ ਪਲੇਅਬੁਆਏ ਮੈਗਜ਼ੀਨ ਲਈ ਪੂਰੀ ਤਰ੍ਹਾਂ ਨਿਊਡ ਹੋ ਕੇ ਫੋਟੋਸ਼ੂਟ ਕਰਵਾਇਆ ਸੀ।
ਪੂਨਮ ਪਾਂਡੇ
ਵਿਵਾਦਾਂ 'ਚ ਰਹਿਣ ਵਾਲੀ ਅਭਿਨੇਤਰੀ ਪੂਨਮ ਪਾਂਡੇ ਨੇ ਫਿਲਮ ਨਸ਼ਾ 'ਚ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਪਰ ਉਸ ਦਾ ਫਿਲਮੀ ਕਰੀਅਰ ਨਹੀਂ ਚੱਲਿਆ।
ਵੀਨਾ ਮਲਿਕ
ਵੀਨਾ ਮਲਿਕ ਆਪਣੇ ਲੀਕ ਐੱਮ. ਐੱਮ. ਐੱਸ. ਤੇ ਫਿਲਮ ਮੁੰਬਈ 125 ਕਿਲੋਮੀਟਰ 'ਚ ਆਪਣੇ ਹੌਟ ਸੀਨਜ਼ ਕਾਰਨ ਚਰਚਾ 'ਚ ਆਈ ਸੀ।
ਨੇਹਾ ਧੂਪੀਆ
ਨੇਹਾ ਧੂਪੀਆ ਨੇ ਫਿਲਮ ਜੂਲੀ ਤੇ ਸ਼ੀਸ਼ਾ 'ਚ ਅਭਿਨੈ ਕੀਤਾ ਪਰ ਦਰਸ਼ਕਾਂ ਵਲੋਂ ਕੋਈ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ, ਜਿਸ ਕਾਰਨ ਉਸ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ।
ਉਦਿਤਾ ਗੌਸਵਾਮੀ
ਅਭਿਨੇਤਰੀ ਉਦਿਤਾ ਗੌਸਵਾਮੀ ਨੇ ਫਿਲਮ ਅਕਸਰ, ਜ਼ਹਿਰ ਤੇ ਪਾਪ 'ਚ ਬੇਹੱਦ ਬੋਲਡ ਲਵ ਮੇਕਿੰਗ ਸੀਨਜ਼ ਦਿੱਤੇ ਸਨ ਪਰ ਫਿਰ ਵੀ ਮੈਡਮ ਨੂੰ ਬਾਲੀਵੁੱਡ 'ਚ ਕੋਈ ਪਛਾਣ ਨਹੀਂ ਮਿਲੀ ਤੇ ਆਖਿਰਕਾਰ ਉਸ ਨੇ ਨਿਰਮਾਤਾ ਬਣਨ ਵਿਚ ਹੀ ਭਲਾਈ ਸਮਝੀ।
ਅਮ੍ਰਿਤਾ ਅਰੋੜਾ
ਮਲਾਇਕਾ ਅਰੋੜਾ ਦੀ ਭੈਣ ਅਮ੍ਰਿਤਾ ਅਰੋੜਾ ਨੇ ਸੰਜੇ ਦੱਤ ਦੀ ਫਿਲਮ ਰਕਤਾ 'ਚ ਆਈਟਮ ਨੰਬਰ ਕੀਤਾ ਸੀ ਪਰ ਉਸ ਦਾ ਕਰੀਅਰ ਹੌਲੀ-ਹੌਲੀ ਖਤਮ ਹੋ ਗਿਆ।
ਸੋਨਲ ਚੌਹਾਨ
ਫਿਲਮ ਜੰਨਤ 'ਚ ਇਮਰਾਨ ਹਾਸ਼ਮੀ ਤੇ 3ਜੀ 'ਚ ਨੀਤ ਨਿਤਿਨ ਮੁਕੇਸ਼ ਨਾਲ ਕਿਸਿੰਗ ਸੀਨ ਕਰ ਚੁੱਕੀ ਸੋਨਲ ਦਾ ਬਾਲੀਵੁੱਡ ਸਫਰ ਕੁਝ ਖਾਸ ਨਹੀਂ ਰਿਹਾ ਹੈ।
ਫਿਰ ਤੋਂ ਨੇੜੇ ਆਏ ਨੇਸ ਵਾਡੀਆ ਤੇ ਪ੍ਰਿਟੀ, ਕੀਤਾ ਸਮਝੌਤਾ! (ਦੇਖੋ ਤਸਵੀਰਾਂ)
NEXT STORY