ਮੁੰਬਈ- ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਨੇ ਪਿਛਲੇ ਸਾਲ ਆਪਣੇ ਬਿਜ਼ਨੈੱਸ ਪਾਰਟਨਰ ਅਤੇ ਸਾਬਕਾ ਬੁਆਏਫ੍ਰੈਂਡ ਨੇਸ ਵਾਡੀਆ ਖਿਲਾਫ ਛੇੜਛਾੜ ਦਾ ਕੇਸ ਦਰਜ ਕਰਵਾ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਜੋ ਕਿ ਹਾਲੇ ਵੀ ਚੱਲ ਰਿਹਾ ਹੈ ਪਰ ਉਸ ਨੇ ਹਾਲ ਹੀ 'ਚ ਕੁਝ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਇਹ ਸਵਾਲ ਉੱਠਣ ਲੱਗੇ ਹਨ ਕਿ ਕਿਤੇ ਦੋਹਾਂ ਨੇ ਕੋਰਟ ਦੇ ਬਾਹਰ ਹੀ ਇਕ ਦੂਜੇ ਨਾਲ ਸਮਝੌਤਾ ਤਾਂ ਨਹੀਂ ਕਰ ਲਿਆ ਜਾਂ ਕਿਤੇ ਇਹ ਦੋਵੇ ਫਿਰ ਤੋਂ ਇਕ ਦੂਜੇ ਦੇ ਨੇੜੇ ਤਾਂ ਨਹੀਂ ਆ ਗਏ ਹਨ।
ਦਰਅਸਲ ਹਾਲ ਹੀ 'ਚ ਜਦੋਂ ਪ੍ਰੀਟੀ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਅਤੇ ਨੇਸ ਨੇ ਕੋਰਟ ਦੇ ਬਾਹਰ ਹੀ ਸਮਝੌਤਾ ਕਰ ਲਿਆ ਹੈ? ਤਾਂ ਉਸ ਨੇ ਕਿਹਾ, ''ਨੇਸ ਨਾਲ ਮਾਮਲਾ ਲਗਭਗ ਖਤਮ ਹੋਣ ਵਾਲਾ ਹੈ। ਮੈਂ ਹਮੇਸ਼ਾ ਸਕਰਾਤਮਕ ਸੋਚਦੀ ਹਾਂ। ਜਦੋਂ ਪ੍ਰੀਟੀ ਨੂੰ ਇਹ ਪੁੱਛਿਆ ਗਿਆ ਕਿ ਵਿਵਾਦ ਤੋਂ ਬਾਅਦ ਉਹ ਕੀ ਪ੍ਰਾਫੈਸ਼ਨਲ ਤੌਰ 'ਤੇ ਨੇਸ ਨਾਲ ਕੰਮ ਕਰਨ ਨੂੰ ਤਿਆਰ ਹੋ ਗਈ ਹੈ? ਤਾਂ ਇਸ ਸਵਾਲ ਦੇ ਜਵਾਬ 'ਚ ਉਸ ਨੇ ਕਿਹਾ, ''ਮੈਨੂੰ ਪਤਾ ਹੈ ਕਿ ਕਦੋਂ ਮੂਵ ਆਨ ਕਰਨਾ ਹੈ।'' ਹੁਣ ਪ੍ਰਿਟੀ ਦੀਆਂ ਇਨ੍ਹਾਂ ਗੱਲਾਂ ਤੋਂ ਇਹ ਵੀ ਲੱਗਣ ਲੱਗ ਗਿਆ ਹੈ ਕਿ ਕਿਤੇ ਉਹ ਅਤੇ ਨੇਸ ਫਿਰ ਤੋਂ ਇਕ ਦੂਜੇ ਨੇੜੇ ਤਾਂ ਨਹੀਂ ਆ ਗਏ ਹਨ। ਉਂਝ ਪ੍ਰਿਟੀ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਨੱਚ ਬਲੀਏ 7' ਦੀ ਜੱਜ ਬਣਨ ਕਾਰਨ ਕਾਫੀ ਚਰਚਾ 'ਚ ਹੈ।
ਧਾਰਮਿਕ ਫਿਲਮ 'ਕੌਮ ਸ਼ੇਰਾਂ ਦੀ' ਦੀ ਸ਼ੂਟਿੰਗ 29 ਮਈ ਤੋਂ ਹੋਵੇਗੀ ਸ਼ੁਰੂ (ਦੇਖੋ ਤਸਵੀਰਾਂ)
NEXT STORY