ਓਡੀਸ਼ਾ- ਓਡੀਸ਼ਾ ਦੇ ਕਟਕ 'ਚ ਇਕ ਨਾਬਾਲਗ ਨੇ ਬੁੱਧਵਾਰ ਦੀ ਰਾਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ 18 ਸਾਲ ਦੇ ਕਮਲਕਾਂਤ ਨੇ ਪੋਰਨ ਸਾਈਟ 'ਤੇ ਬੇਟੀ ਦਾ ਅਸ਼ਲੀਲ ਵੀਡੀਓ ਅਪਲੋਡ ਕੀਤਾ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪਿਤਾ ਨੇ ਕਿਹਾ,''ਕਮਲਕਾਂਤ ਨੇ ਲੜਕੀ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ, ਫਿਰ ਉਸ ਦਾ ਯੌਨ ਸ਼ੋਸ਼ਣ ਕੀਤਾ ਅਤੇ ਵੀਡੀਓ ਇਕ ਪੋਰਨ ਸਾਈਟ 'ਤੇ ਅਪਲੋਡ ਕਰ ਦਿੱਤਾ।'' ਉਸ ਵੀਡੀਓ ਨੂੰ ਲੜਕੇ ਦੇ ਚਚੇਰੇ ਭਰਾ ਨੇ ਵੀ ਦੇਖਿਆ।
ਸਾਲੇਪੁਰ ਦੇ ਸਬ ਡਿਵੀਜ਼ਨਲ ਪੁਲਸ ਅਫਸਰ ਸੂਰੀਆਕਾਂਤ ਰੇਅ ਨੇ ਕਿਹਾ,''ਇਸ ਘਟਨਾ ਨੂੰ ਲੈ ਕੇ ਦੋਹਾਂ ਪੱਖਾਂ ਦਰਮਿਆਨ 2 ਮੁਲਾਕਾਤਾਂ ਹੋਈਆਂ। ਪਿੰਡ ਵਾਲਿਆਂ ਨੇ ਫੈਸਲਾ ਲਿਆ ਕਿ ਦੋਸ਼ੀ ਪੀੜਤਾ ਨਾਲ ਵਿਆਹ ਕਰੇਗਾ ਪਰ ਦੂਜੀ ਬੈਠਕ 'ਚ ਦੋਸ਼ੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।'' ਮਾਮਲੇ 'ਚ ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ। ਪੁਲਸ ਫਰਾਰ ਦੋਸ਼ੀ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਤਲਾਸ਼ੀ 'ਚ ਜੁਟੀ ਹੈ।
ਬੇਟੀ ਦੁਰਗਾ ਜਾਗਰਣ 'ਚ ਗਈ ਤਾਂ ਬਾਪ ਨੇ ਦਿੱਤੀ ਅਜਿਹੀ ਸਜ਼ਾ ਕਿ...
NEXT STORY